ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਵਿਖੇ ਸਮਾਜ ਵਿਗਿਆਨ ਵਿਭਾਗ ਵਲੋਂ ਸਮਾਜ ਵਿਗਿਆਨ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ’ਚ ਸਹਾਇਕ ਪ੍ਰੋਫੈਸਰ ਡਾ. ਨਿਰਮਲਾ ਦੇਵੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵਿਸ਼ੇਸ਼ ਲੈਕਚਰ ਦੀ ਪ੍ਰਧਾਨਗੀ ਕੀਤੀ।ਲੈਕਚਰ ਦਾ ਆਗਾਜ਼ ਕਾਲਜ ਸ਼ਬਦ ਗਾਇਨ ਨਾਲ ਹੋਇਆ।ਪ੍ਰੋਫੈਸਰ ਜਸਪ੍ਰੀਤ ਕੌਰ ਡੀਨ ਆਰਟਸ ਐਡ ਹੁਮੈਨੇਟੀਸ ਨੇ ਮੁੱਖ ਮਹਿਮਾਨ ਨੂੰ ਵਿਦਿਆਰਥੀਆਂ ਨਾਲ ਰੂਬਰੂ ਕਰਵਾਇਆ। ਡਾ. ਮਹਿਲ ਸਿੰਘ ਨੇ ਆਪਣੇ ਭਾਸ਼ਣ ’ਚ ਸਮਾਜ ’ਚ ਹੋ ਰਹੇ ਬਦਲਾਵਾਂ ਨੂੰ ਸਮਝਾਉਣ ਵਾਸਤੇ ਸਮਾਜ ਵਿਗਿਆਨ ਵਿਸ਼ੇ ਅਤੇ ਸਮਾਜ ਵਿਗਿਆਨੀਆਂ ਦੀ ਭੂਮਿਕਾ ਨੂੰ ਅਹਿਮ ਦੱਸਿਆ।
ਡਾ. ਨਿਰਮਲਾ ਦੇਵੀ ਨੇ ਸਮਾਜ ਵਿਗਿਆਨ ਦੀਆਂ ਮੁੱਖ ਧਾਰਨਾਵਾਂ ’ਤੇ ਚਾਨਣਾ ਪਾਉਂਦਿਆਂ ਇਸ ਵਿਸ਼ੇ ਨਾਲ ਸਬੰਧਿਤ ਰੋਜਗ਼ਾਰ ਅਵਸਰਾਂ ਦੀ ਜਾਣਕਾਰੀ ਦਿੱਤੀ।ਡਾ. ਸੁਖਬੀਰ ਸਿੰਘ ਸਮਾਜ ਵਿਗਿਆਨ ਵਿਭਾਗ ਨੇ ਧੰਨਵਾਦੀ ਭਾਸ਼ਣ ’ਚ ਦੱਸਿਆ ਕਿ ਵਿਦਿਆਰਥੀਆਂ ਨੂੰ ਰੋਜਗ਼ਾਰ ਪ੍ਰਾਪਤ ਕਰਨ ਦੀ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ।ਮੰਚ ਦਾ ਸੰਚਾਲਨ ਪ੍ਰੋਫੈਸਰ ਜਸਮੇਲ ਸਿੰਘ ਨੇ ਕੀਤਾ।
ਇਸ ਮੌਕੇ ਪ੍ਰੋ: ਮਲਕਿੰਦਰ ਸਿੰਘ, ਪ੍ਰੋ: ਪਰਮਿੰਦਰ ਸਿੰਘ, ਪ੍ਰੋ: ਭੁਪਿੰਦਰ ਸਿੰਘ, ਪ੍ਰੋ: ਵਿਜੈ ਬਰਨਾਡ, ਪ੍ਰੋ: ਬਲਜੀਤ ਸਿੰਘ, ਪ੍ਰੋ: ਜਸਦੀਪ ਸਿੰਘ, ਪ੍ਰੋ: ਸੌਰਭ ਮੇਘ ਤੇ ਹਰਸ਼ ਸਲਾਰੀਆ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …