Friday, April 17, 2026

ਖਾਲਸਾ ਕਾਲਜ ਦੇ 59 ਵਿਦਿਆਰਥੀਆਂ ਦੀ ਨਾਮਵਰ ਕੰਪਨੀਆਂ ਨੇ ਕੀਤੀ ਨੌਕਰੀ ਲਈ ਚੋਣ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਵਲੋਂ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ PPNJ0703202014ਗਿਆ।ਪਲੇਸਮੈਂਟ ਮੌਕੇ ਪੁੱਜੇ ਆਈ.ਡੀ.ਬੀ.ਆਈ ਬੈਂਕ, ਕੋਚਰ ਇਨਫ਼ੋਟੈਕ ਲਿਮਟਿਡ ਅਤੇ ਆਈ.ਸੀ.ਆਈ.ਸੀ.ਆਈ ਬੈਂਕ ਵਲੋਂ ਸਾਲ 2020 ’ਚ ਪਾਸ ਹੋਣ ਵਾਲੇ ਵੱਖ-ਵੱਖ ਖੇਤਰਾਂ ’ਚ ਗਰੈਜੂਏਟ ਵਿਦਿਆਰਥੀਆਂ ਦੀ ਚੋਣ ਕੀਤੀ ਗਈ।ਇਹ ਪੂਰੀ ਚੋਣ ਪ੍ਰਕਿਰਿਆ ਪ੍ਰੀ ਪਲੇਸਮੈਂਟ ਟਾਕ, ਗਰੁੱਪ ਡਿਸਕਸ਼ਨ ਅਤੇ ਐਚ.ਆਰ ਇੰਟਰਵਿਊ ’ਤੇ ਅਧਾਰਿਤ ਸੀ।
          ਇਸ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਅਤੇ ਪਲੇਸਮੈਂਟ ਟੀਮ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਆਈ.ਡੀ.ਬੀ.ਆਈ ਬੈਂਕ ਨੇ 10, ਕੋਚਰ ਇਨਫੋਟੈਕ ਲਿਮਟਿਡ ਨੇ 35 ਅਤੇ ਆਈ.ਸੀ.ਆਈ.ਸੀ ਆਈ. ਬੈਂਕ ਨੇ 14 ਵਿਦਿਆਰਥੀਆਂ ਦੀ ਚੋਣ ਕੀਤੀ ਹੈ।
             ਉਨਾਂ ਨੇ ਟ੍ਰੇਨਿੰਗ ਐਂਡ ਪਲੇਸਮੈਂਟ ਸੈਲ ਦੇ ਡਾਇਰੈਕਟਰ ਹਰਭਜਨ ਸਿੰਘ ਰੰਧਾਵਾ ਦੀ ਸ਼ਲਾਘਾ ਕੀਤੀ।ਇਸ ਸਮਾਗਮ ਦੇ ਤਾਲਮੇਲ ’ਚ ਡਾ. ਅਨੂਰੀਤ ਕੌਰ ਸਹਾਇਕ ਪਲੇਸਮੈਂਟ ਡਾਇਰੈਕਟਰ, ਪਲੇਸਮੈਂਟ ਕੋਆਰਡੀਨੇਟਰ ਪ੍ਰੋ: ਰਵੀ ਪਟਨੀ, ਪ੍ਰੋ: ਗੁਨੀਤ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਪਲੇਸਮੈਂਟ ਕੋਆਰਡੀਨੇਟਰਾਂ ਨੇ ਜ਼ੋਰਦਾਰ ਭੂਮਿਕਾ ਨਿਭਾਈ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …