ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ.ਟੀ ਰੋਡ ਵਿਖੇ ਕਾਲਜ ਦੇ ਐਨ.ਐਸ.ਐਸ ਵਿਭਾਗ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।ਕਾਲਜ ਪਿ੍ਰੰਸੀਪਲ ਡਾ. ਹਰਪ੍ਰੀਤ ਕੌਰ ਦੇ ਯਤਨਾਂ ਸਦਕਾ ਕਰਵਾਏ ਗਏ ਇਸ ਪ੍ਰੋਗਰਾਮ ’ਚ ਡਾ. ਅੰਜਲੀ ਮਹਿਰਾ ਅਸਿਸਟੈਂਟ ਪ੍ਰੋਫ਼ੈਸਰ, ਸੋਸ਼ਲ ਸਾਇੰਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ। ਉਨਾਂ ਕਿਹਾ ਕਿ ਪੂਰੀ ਦੁਨੀਆਂ ’ਚ ਔਰਤ ਹਰੇਕ ਖੇਤਰ ’ਚ ਮੱਲ੍ਹਾਂ ਮਾਰ ਰਹੀ ਹੈ ਅਤੇ ਕਿਸੇ ਵੀ ਸਮਾਜ ਦੀ ਹੋਂਦ ਔਰਤ ਤੋਂ ਬਿਨ੍ਹਾਂ ਨਾਮੁਮਕਿੰਨ ਹੈ, ਪਰ ਫਿਰ ਵੀ ਭਾਰਤੀ ਸਮਾਜਿਕ ਤਾਨਾ-ਬਾਣਾ ਔਰਤ ਨੂੰ ਉਸ ਦੀ ਬਰਾਬਰੀ ਦੇ ਅਧਿਕਾਰ ਤੋਂ ਵੰਚਿਤ ਕਰਦਾ ਹੈ ਅਤੇ ਉਸ ਦੀ ਅਜ਼ਾਦੀ ਸਬੰਧੀ ਭਰਮ ਭੁਲੇਖੇ ਪਾਉਂਦਾ ਹੈ।
ਡਾ. ਮਹਿਰਾ ਨੇ ਉਨ੍ਹਾਂ ਸਾਰੀਆਂ ਮਹਾਨ ਔਰਤਾਂ ਬਾਰੇ ਜਾਣਕਾਰੀ ਦਿੱਤੀ, ਜਿੰਨ੍ਹਾਂ ਨੇ ਨਾ ਸਿਰਫ਼ ਅਕਾਦਮਿਕ ਸਗੋਂ ਹਰੇਕ ਖੇਤਰ ’ਚ ਆਪਣੀ ਸਿਆਣਪ, ਬਹਾਦਰੀ ਅਤੇ ਗਿਆਨ ਨਾਲ ਸਮਾਜ ਨੂੰ ਨਵੀਂ ਸੇਧ ਪ੍ਰਦਾਨ ਕੀਤੀ। ਵਿਦਿਆਰਥੀਆਂ ਨੇ ਸਮਾਜ ’ਚ ਔਰਤ ਦੀ ਮਹੱਤਤਾ ਅਤੇ ਉਸ ਦੀ ਲੋੜੀਂਦੀ ਆਜ਼ਾਦੀ ਨੂੰ ਦਰਸਾਉਣ ਲਈ ਪਾਵਰ ਪੁਆਇੰਟ, ਸਕਿੱਟ ਅਤੇ ਕਵਿਤਾ ਨੂੰ ਮਾਧਿਅਮ ਬਣਾਇਆ। ਪ੍ਰੋਗਰਾਮ ਡਾ. ਮਨਪ੍ਰੀਤ ਕੌਰ ਅਤੇ ਸ੍ਰੀਮਤੀ ਅਮਨਦੀਪ ਕੌਰ ਦੀ ਯੋਗ ਅਗਵਾਈ ’ਚ ਕਰਵਾਇਆ ਗਿਆ।
ਅੰਤ ’ਚ ਡਾ. ਬਿੰਦੂ ਸ਼ਰਮਾ ਅਸਿਸਟੈਂਟ ਪ੍ਰੋਫ਼ੈਸਰ ਨੇ ਡਾ. ਹਰਪ੍ਰੀਤ ਕੌਰ, ਡਾ. ਨਿਰਮਲਜੀਤ ਕੌਰ ਸੰਧੂ ਵਾਈਸ ਪ੍ਰਿੰਸੀਪਲ ਅਤੇ ਡਾ. ਗੁਰਜੀਤ ਕੌਰ ਨੇ ਡਾ. ਮਹਿਰਾ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …