ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਦੇ ਬੌਟਨੀ ਵਿਭਾਗ ਅਤੇ ਬੌਟੈਨੀਕਲ ਅਤੇ ਇਨਵਾਇਰਨਮੈਂਟ ਸਾਇੰਸ ਸੋਸਾਇਟੀ ਵਲੋਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਅੰਤਰ ਕਾਲਜ ਫ਼ਲਾਵਰ ਸ਼ੋਅ ‘ਸਪਰਿੰਗ-2020’ ਅਤੇ ‘ਗ੍ਰੀਨ ਵੇਅ ਆਫ਼ ਲਿਵਿੰਗ’ ਦੇ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ’ਚ 16 ਸਕੂਲਾਂ, ਕਾਲਜ਼ਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਫੁੱਲਾਂ ਵਾਲੇ ਗਮਲਿਆਂ ਨੂੰ ਅਨੋਖੇ ਢੰਗ ਨਾਲ ਸਜਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਆਪਣੇ ਉਦਘਾਟਨੀ ਭਾਸ਼ਣ ’ਚ ਡਾ. ਮਹਿਲ ਸਿੰਘ ਦੱਸਿਆ ਕਿ ਸਕੂਲ ਅਤੇ ਕਾਲਜਾਂ ’ਚ ਅਜਿਹੇ ਮੁਕਾਬਲੇ ਕਰਵਾਉਣੇ ਅੱਜ ਦੇ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ ਜੋ ਕਿ ਬੱਚਿਆਂ ਦੇ ਗਿਆਨ ’ਚ ਵਾਧਾ ਕਰਨ ਤੇ ਉਨ੍ਹਾਂ ਦੀ ਸ਼ਖਸ਼ੀਅਤ ਉਭਾਰਣ ਲਈ ਬਹੁਤ ਜਰੂਰੀ ਹਨ।
ਡਾ. ਰੋਹਿਤ ਮਹਿਰਾ ਆਈ.ਆਰ.ਐਸ ਸਹਾਇਕ ਇਨਕਮ ਟੈਕਸ ਕਮਿਸ਼ਨਰ ਲੁਧਿਆਣਾ ਨੇ ‘ਗ੍ਰੀਨ ਵੇਅ ਆਫ਼ ਲਿਵਿੰਗ’ ’ਤੇ ਬੋਲਦਿਆਂ ਦੱਸਿਆ ਕਿਸ ਤਰ੍ਹਾਂ ਘੱਟ ਜਗ੍ਹਾ ਹੋਣ ਕਰਕੇ ਕੰਧਾਂ ਉਪਰ ਗਮਲੇ ਟੰਗ ਕੇ ਪੌਦੇ ਲਗਾਏ ਜਾ ਸਕਦੇ ਹਨ।ਉਨ੍ਹਾਂ ਨੇ ਸੀਡ ਬਾਲ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਹ ਸੀਡ ਬਾਲਜ਼ ਉਚੇ ਅਤੇ ਪਹਾੜੀ ਸਥਾਨਾਂ ’ਚ ਜੰਗਲ ਲਾਉਣ ਲਈ ਵਰਤੀਆਂ ਜਾਂਦੀਆਂ ਹਨ।ਉਨ੍ਹਾਂ ਨੇ ਬੱਚਿਆਂ ਨੂੰ ਸੀਡ ਬਾਲਜ਼ ਬਣਾਉਣ ਦੀ ਵਿਧੀ ਬਾਰੇ ਵੀ ਦੱਸਿਆ। ਸੈਮੀਨਾਰ ਦੌਰਾਨ ਹੋਏ ਫੁੱਲਾਂ ਦੇ ਮੁਕਾਬਲਿਆਂ ’ਚ ਵਿਦਿਆਰਥੀ ਕਾਫ਼ੀ ਉਤਸ਼ਾਹਿਤ ਹੋਏ।ਪਿ੍ਰੰ. ਡਾ. ਮਹਿਲ ਸਿੰਘ ਅਤੇ ਕਿਰਨਦੀਪ ਕੌਰ ਹੁੰਦਲ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।
ਇਸ ਮੌਕੇ ਪ੍ਰੋ. ਕਿਰਨਦੀਪ ਕੌਰ ਹੁੰਦਲ ਵਿਭਾਗ ਮੁਖੀ ਨੇ ਧੰਨਵਾਦੀ ਮਤਾ ਪੇਸ਼ ਕੀਤਾ।ਇਸ ਫਲਾਵਰ ਸ਼ੋਅ ਦੌਰਾਨ ਡਾ. ਹਰਜਿੰਦਰ ਸਿੰਘ, ਡਾ. ਮਧੂ, ਡਾ. ਰਾਜਬੀਰ ਸਿੰਘ, ਡਾ. ਪ੍ਰਭਜੀਤ ਕੌਰ, ਡਾ. ਹਰਪ੍ਰੀਤ ਕੌਰ, ਡਾ. ਸ਼ੁਸ਼ਾਤ ਸ਼ਰਮਾ ਤੇ ਹੋਰ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਮੌਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …