ਐਲ.ਈ.ਡੀ, ਸਾਊਂਡ ਸਿਸਟਮ, ਟਾਈਆਂ, ਬੈਲਟਾਂ, ਸ਼ਨਾਖਤੀ ਕਾਰਡ ਤੇ ਵਰਦੀਆਂ ਕੀਤੀਆਂ ਸਨ ਦਾਨ
ਸਮਰਾਲਾ, 14 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਮਗੜ੍ਹ ਵਿਖੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਕੇ ਬੀਤੇ ਸਮੇਂ ਦੌਰਾਨ ਸਕੂਲ ਦੀ ਦਿੱਖ ਅਤੇ ਬੱਚਿਆਂ ਦੀਆਂ ਜਰੂਰਤਾਂ ਲਈ ਦਾਨ ਕਰਨ ਵਾਲੇ ਦਾਨੀਆਂ ਸੱਜਣਾਂ ਦਾ ਸਨਮਾਨ ਕੀਤਾ ਗਿਆ।ਸਕੂਲ ਇੰਚਾਰਜ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਦਾਨੀ ਸੱਜਣ ਰਣਜੀਤ ਸਿੰਘ ਪਨੇਸਰ ਅਤੇ ਬਲਵਿੰਦਰ ਕੌਰ ਪਨੇਸਰ ਵਲੋਂ ਸਕੂਲ ਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ 40 ਇੰਚੀ ਦੀ ਐਲ.ਈ.ਡੀ ਤੇ ਪਿੰਡ ਦੇ ਵਸਨੀਕ ਗੁਰਦੇਵ ਸਿੰਘ ਸ਼ਾਹੀ ਵਲੋਂ ਸਕੂਲ ਲਈ ਸਾਊਂਡ ਸਿਸਟਮ ਦਿੱਤਾ ਗਿਆ।ਇਸ ਤੋਂ ਇਲਾਵਾ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਅਤੇ ਕਮਲਜੀਤ ਸਿੰਘ ਸ਼ਾਹੀ ਦੇ ਪਰਿਵਾਰ ਨੇ ਸਕੂਲ ਦੇ ਬੱਚਿਆਂ ਨੂੰ ਟਾਈਆਂ, ਬੈਲਟਾਂ, ਸ਼ਨਾਖਤੀ ਕਾਰਡ ਤੇ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੂੰ ਵਰਦੀਆਂ ਦਿੱਤੀਆਂ।ਇਨ੍ਹਾਂ ਸਾਰੇ ਦਾਨੀਆਂ ਨੂੰ ਐਸ.ਐਮ.ਸੀ ਚੇਅਰਮੈਨ ਰੁਪਿੰਦਰ ਕੌਰ ਅਤੇ ਸਰਪੰਚ ਬਲਜੀਤ ਸਿੰਘ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਸਮਾਗਮ ਵਿੱਚ ਸਕੂਲ ਮੈਡਮ ਬਬੀਤਾ ਰਾਣੀ, ਮਾ. ਯਾਦਵਿੰਦਰ ਸਿੰਘ ਸ਼ਾਹੀ, ਸੁਰਿੰਦਰ ਸਿੰਘ, ਬਲਜਿੰਦਰ ਸਿੰਘ, ਗਗਨਦੀਪ ਸਿੰਘ, ਬਲਜੀਤ ਸਿੰਘ ਬਿੱਲੂ, ਸੁਰਿੰਦਰ ਕੌਰ, ਸੁਖਵਿੰਦਰ ਕੌਰ, ਰਾਜਵੰਤ ਕੌਰ ਹੋਰ ਐਸ.ਐਮ.ਸੀ ਮੈਂਬਰ ਅਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।ਅਖੀਰ ਵਿੱਚ ਮੈਡਮ ਬਬੀਤਾ ਰਾਣੀ ਨੇ ਆਏ ਮਹਿਮਾਨਾਂ ਅਤੇ ਪਿੰਡ ਦੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।