
ਫਾਜਿਲਕਾ, 6 ਅਕਤੂਬਰ (ਵਿਨੀਤ ਅਰੋੜਾ) – ਭਾਵਿਪ ਪੰਜਾਬ (ਦੱਖਣ) ਦੀ ਰਾਜ ਪੱਧਰ ਸਮੂਹਗਾਨ ਮੁਕਾਬਲੇ ਫਿਰੋਜਪੁਰ ਸ਼ਾਖਾ ਵਲੋਂ ਮੋਗਾ ਗਰਾਉਂਡ (ਰਾਮਬਾਗ) ਫਿਰੋਜਪੁਰ ਛਾਉਣੀ ਵਿੱਚ ਐਤਵਾਰ ਨੂੰ ਆਯੋਜਿਤ ਕੀਤੀ ਗਈ ।ਰਾਸ਼ਟਰੀ ਸਮੂਹਗਾਨ ਰਾਜਸੀ ਪੱਧਰ ਮੁਕਾਬਲੇ ਦੀ ਪ੍ਰਧਾਨਗੀ ਅਨਿਲ ਕਾਲਿਆ ਨੇ ਕੀਤੀ।ਰਾਸ਼ਟਰੀ ਸਮੂਹਗਾਨ ਹਿੰਦੀ ਵਿੱਚ ਕੁੱਲ 17 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਫਾਜਿਲਕਾ ਸ਼ਾਖਾ ਦੀ ਟੀਮ ਪਹਿਲਾਂ ਰਹੀ।ਇਹ ਟੀਮ ਡੀਏਵੀ ਸ਼ਤਾਬਦੀ ਸਕੂਲ ਪੈਂਚਾਂਵਾਲੀ (ਫਾਜਿਲਕਾ) ਦੀ ਸੀ।ਇਸ ਪ੍ਰਕਾਰ ਰਾਸ਼ਟਰੀ ਸਮੂਹਗਾਨ (ਸੰਸਕ੍ਰਿਤ) ਵਿੱਚ 10 ਟੀਮਾਂ ਨੇ ਭਾਗ ਲਿਆ।ਇਹਨਾਂ ਵਿੱਚ ਬਠਿੰਡਾ ਦੀ ਟੀਮ ਪਹਿਲਾਂ ਅਤੇ ਫਾਜਿਲਕਾ ਦੀ ਟੀਮ ਦੂੱਜੇ ਸਥਾਨ ਉੱਤੇ ਰਹੀ ਇਹ ਟੀਮ ਹੋਲੀ ਹਾਰਟ ਡੇਅ ਬੋਰਡਿਗ ਸਕੂਲ ਫਾਜਿਲਕਾ ਕੀਤੀ ਸੀ।ਆਯੋਜਕਾਂ ਅਤੇ ਪ੍ਰਧਾਨ ਨੇ ਫਾਜਿਲਕਾ ਸ਼ਾਖਾ ਨੂੰ ਵਧਾਈ ਦੇਣ ਦੇ ਨਾਲ-ਨਾਲ ਪ੍ਰੋਜੈਕਟ ਚੇਅਰਮੈਨ ਰਮੇਸ਼ ਚੁਚਰਾ ਦਾ ਵਿਸ਼ੇਸ਼ ਅਭਿਨੰਦਨ ਕੀਤਾ।ਇਸ ਮੌਕੇ ਉੱਤੇ ਸ਼੍ਰੀਨਿਵਾਸ ਬਿਹਾਨੀ, ਟੇਕ ਚੰ ਧੂੜੀਆ, ਵਿਕਟਰ ਛਾਬੜਾ, ਵਿਜੈ ਗੁਗਲਾਨੀ ਤੋਂ ਇਲਾਵਾ ਹੋਰ ਅਹੁਦੇਦਾਰ ਮੌਜੂਦ ਸਨ।ਅੰਤ ਵਿੱਚ ਸ਼ਾਖਾ ਪ੍ਰਬੰਧਕ ਦਿਨੇਸ਼ ਸ਼ਰਮਾ ਅਤੇ ਸਕੱਤਰ ਦਰਸ਼ਨ ਸਿੰਘ ਤਨੇਜਾ ਨੇ ਜੇਤੂਆਂ ਨੂੰ ਵਧਾਈ ਦਿੱਤੀ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media