
ਫਾਜਿਲਕਾ, ੬ ਅਕਤੂਬਰ (ਵਿਨੀਤ ਅਰੋੜਾ) – ਡੀਏਵੀ ਸੀਨੀਅਰ ਸੇਕੇਂਡਰੀ ਸਕੂਲ ਦੇ ਵੈਟ ਲਿਫਟਰਾਂ ਨੇ ਪੰਜਾਬ ਸਕੂਲ ਗੈਜ ਦੇ ਤਹਿਤ ਇੱਥੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਨੁਕੇਰੀਆਂ ਵਿੱਚ ਹੋਏ ਜਿਲਾ ਪੱਧਰ ਮੁਕਾਬਲਿਆਂ ਵਿੱਚ ਆਪਣੀ ਧਾਕ ਜਮਾਈ ਹੈ।ਇਸ ਮੁਕਾਬਲੇ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਚਾਰ ਵੱਖ-ਵੱਖ ਵਰਗਾਂ ਵਿੱਚ ਮੈਡਲ ਹਾਸਲ ਕੀਤੇ ਹਨ। ਵਿਦਿਆਰਥੀਆਂ ਦੀ ਇਸ ਉਪਲਬਧੀ ਉੱਤੇ ਪਿੰਰਸੀਪਲ ਪ੍ਰਦੀਪ ਅਰੋੜਾ, ਮੈਨੇਜਰ ਡਾ. ਨਵਦੀਪ ਜਸੂਜਾ ਅਤੇ ਹੋਰਨਾਂ ਨੇ ਵਧਾਈ ਦਿੱਤੀ ਹੈ।ਪ੍ਰਿੰਸੀਪਲ ਪ੍ਰਦੀਪ ਅਰੋੜਾ ਨੇ ਕਿਹਾ ਕਿ ਇਸ ਮੁਕਾਬਲੇ ਦੇ ੬੯ ਕਿੱਲੋ ਭਾਰ ਵਰਗ ਵਿੱਚ ਸੁਖਚੈਨ ਨੇ ਦੂਜਾ, ੬੨ ਕਿੱਲੋ ਭਾਰ ਵਰਗ ਵਿੱਚ ਰਾਹੁਲ ਨੇ ਦੂਜਾ, ੫੦ ਕਿੱਲੋ ਭਾਰ ਵਰਗ ਵਿੱਚ ਗਗਨਦੀਪ ਨੇ ਦੂਜਾ ਅਤੇ ੩੬ ਕਿੱਲੋ ਭਾਰ ਵਰਗ ਵਿੱਚ ਬੰਟੀ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਹੈ ।ਟੀਮ ਦੇ ਕੌਚ ਡੀਪੀ ਸ. ਲਖਵੀਰ ਸਿੰਘ ਨੇ ਟੀਮ ਦੀ ਸਫਲਤਾ ਉੱਤੇ ਵਧਾਈ ਦਿੰਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਇਹ ਪ੍ਰਦਰਸ਼ਨ ਜਾਰੀ ਰਹੇਗਾ ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ
ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …
Punjab Post Daily Online Newspaper & Print Media