Wednesday, November 11, 2026

ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ 31 ਮਾਰਚ ਤੱਕ ਜਾਰੀ ਰਹੇਗਾ ਜਨਤਾ ਕਰਫਿਊ -ਡੀ.ਸੀ

ਕਰਿਆਨਾ, ਦਵਾਈਆਂ, ਫਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਖੋਲਣ ਦੀ ਕੀਤੀ ਜਾਵੇਗੀ ਵਿਵਸਥਾ

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਵਿਸਥਾਰ ਨੂੰ ਰੋਕਣ ਲਈ ਅਤੇ ਅੱਜ ਪ੍ਰਧਾਨ ਮੰਤਰੀ ਵੱਲੋਂ Shivdular Singh DC 1ਅੇਲਾਨੇ ਜਨਤਾ ਕਰਫਿੳੂ ਨੂੰ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਇਰਸ ਦੇ ਫੈਲਾਅ ਨੂੰ ਰੋਕਣ ਅਤੇ ਇਸ ਦੇ ਮਾਰੂ ਪ੍ਰਭਾਵ ਨੂੰ ਘੱਟ ਕਰਨ ਲਈ ਇਹ ਕਰਫਿਊ 31 ਮਾਰਚ ਤੱਕ ਵਧਾ ਦਿੱਤਾ ਗਿਆ ਹੈ।ਉਨਾਂ ਦੱਸਿਆ ਕਿ ਇਸ ਦੌਰਾਨ ਕੇਵਲ ਜਨਤਾ ਲਈ ਪ੍ਰਤੀਦਿਨ ਦੀਆਂ ਲੋੜੀਦੀਆਂ ਵਸਤੂਆਂ ਜਿਸ ਵਿਚ ਕਰਿਆਨਾ, ਸਬਜ਼ੀਆਂ, ਫਲ, ਡੀਜ਼ਲ, ਐਲ.ਪੀ.ਜੀ, ਸੀ.ਐਨ.ਜੀ, ਦਵਾਈਆਂ ਦੀਆਂ ਦੁਕਾਨਾਂ ਆਦਿ ਸ਼ਾਮਿਲ ਹਨ ਉਹ ਹੀ ਖੁੱਲਣਗੀਆਂ।
               ਉਨ੍ਹਾਂ ਕਿਹਾ ਕਿ ਮੈਡੀਕਲ ਸਟੋਰ ਜਨਤਾ ਦੀ ਸੇਵਾ ਲਈ ਖੁੱਲੇ ਰਹਿਣਗੇ ਤਾਂ ਜੋ ਲੋਕਾਂ ਨੇ ਜਰੂਰੀ ਦਵਾਈਆਂ ਲੋੜ ਅਨੁਸਾਰ ਖਰੀਦਣੀਆਂ ਹੋਣ ਤਾਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਆਵੇ। ਉਨ੍ਹਾਂ ਕਿਹਾ ਕਿ ਇਸੇ ਹੀ ਤਰ੍ਹਾਂ ਕਰਿਆਨਾ ਅਤੇ ਫਲ-ਸਬਜੀਆਂ ਦੀਆਂ ਦੁਕਾਨਾਂ ਵੀ ਖੋਲੀਆਂ ਜਾਣਗੀਆਂ।ਸਥਿਤੀ ਦੇ ਅਨੁਸਾਰ ਦੁਕਾਨਾਂ ਦੇ ਖੋਲਣ ਅਤੇ ਬੰਦ ਕਰਨ ਵਿੱਚ ਫੇਰ ਬਦਲ ਕੀਤਾ ਜਾ ਸਕਦਾ ਹੈ।
                   ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਜਿਹੀ ਸਥਿਤੀ ਵਿੱਚ ਅਸੀਂ ਆਪਣੇ ਅਤੇ ਆਪਣੇ ਪਿਆਰਿਆਂ ਦੇ ਬਚਾਅ ਲਈ ਸਰਕਾਰ ਵੱਲੋਂ ਦਿੱਤੇ ਜਨਤਾ ਕਰਫਿੳੂ ਦੇ ਸੱਦੇ ਵਿਚ ਸਹਿਯੋਗ ਦੇਈਏ ਤਾਂ ਜੋ ਇਸ ਬੀਮਾਰੀ ਤੋਂ ਬਾਕੀਆਂ ਨੂੰ ਸੁਰੱਖਿਅਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਰੂਰੀ ਵਸਤਾਂ ਦੀ ਚੀਜਾਂ ਵਾਲੀਆਂ ਦੁਕਾਨਾਂ ਖੁੱਲੀਆਂ ਰੱਖਣ ਦੀ ਛੋਟ ਦਿੱਤੀ ਹੈ, ਪਰ ਸਾਡਾ ਫਰਜ਼ ਬਣਦਾ ਹੈ ਕਿ ਬਜ਼ਾਰ ਅੰਦਰ ਸਮਾਨ ਖਰੀਦਣ ਦੇ ਲਈ ਘਰ ਦਾ ਇੱਕ ਹੀ ਮੈਂਬਰ ਆਵੇ। ਉਹ ਕਿਸੇ ਨਾਲ ਵੀ ਫਾਸਲਾ ਇਕ ਤੋਂ ਵੱਧ ਮੀਟਰ ਦੀ ਦੂਰੀ ਦਾ ਰੱਖੇ ਅਤੇ ਘਰ ਪਹੁੰਚਣ ਸਾਰ ਹੀ ਆਪਣੇ ਹੱਥ ਚੰਗੀ ਤਰਾਂ ਧੋ ਕੇ ਅੰਦਰ ਦਾਖਲ ਹੋਵੇ। ਇਸ ਤੋਂ ਇਲਾਵਾ ਬਾਜ਼ਾਰ ਵਿਚ ਵੀ ਸੈਨੇਟਾਇਜ਼ਰ ਦੀ ਵਰਤੋਂ ਕਰਕੇ ਆਪਣਾ ਹੱਥ ਸਾਫ ਕਰਕੇ ਸਕੂਟਰ, ਕਾਰ ਤੇ ਮੋਬਾਈਲ ਫੋਨ ਦੀ ਵਰਤੋਂ ਕਰੇ, ਤਾਂ ਜੋ ਵਾਇਰਸ ਦੇ ਪ੍ਰਭਾਵ ਤੋਂ ਬਚਿਆ ਰਹਿ ਸਕੇ।

Check Also

ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …