Wednesday, November 11, 2026

ਅੰਮ੍ਰਿਤਸਰ ਜਿਲ੍ਹੇ ਵਿੱਚ ਹੀ 1625 ਤੋਂ ਵੱਧ ਵਿਅਕਤੀ ਨੂੰ ਕੀਤਾ ਇਕਾਂਤਵਾਸ

ਇਕਾਂਤਵਾਸ ਦੀ ਪਾਬੰਦੀ ਤੋੜਦੇ ਦੋ ਵਿਅਕਤੀ ਕੀਤੇ ਗ੍ਰਿਫਤਾਰ

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅੰਮ੍ਰਿਤਸਰ ਹਵਾਈ ਅੱਡੇ ‘ਤੇ ਵਿਦੇਸ਼ ਤੋਂ ਆਏ PPNJ220320217ਵਿਅਕਤੀਆਂ ਦੀ ਜਿੱਥੇ ਦੂਹਰੀ ਸਕਰੀਨਿੰਗ ਕੀਤੀ ਜਾ ਰਹੀ ਹੈ, ਉਥੇ ਹਰ ਵਿਅਕਤੀ ਨੂੰ 14 ਦਿਨਾਂ ਲਈ ਇਕਾਂਤਵਾਸ ਵਿਚ ਰੱਖਿਆ ਜਾ ਰਿਹਾ ਹੈ।ਪਾਬੰਦੀਆਂ ਤੋੜ ਰਹੇ ਦੋ ਮਰੀਜ਼ਾਂ ਨੂੰ ਜਬਰੀ ਚੁੱਕੇ ਕੇ ਇਕਾਂਤਵਾਸ ‘ਚ ਭੇਜਿਆ ਗਿਆ ਹੈ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਟੀਮਾਂ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਲਗਾਤਾਰ ਕੰਮ ਕਰ ਰਹੀਆਂ ਹਨ।ਜਿਥੇ ਦੋ ਡੈਸਕ ਲਗਾ ਕੇ ਯਾਤਰੀਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ।ਵਾਇਰਸ ਦਾ ਕੋਈ ਲੱਛਣ ਮਿਲਣ ‘ਤੇ ਉਸ ਨੂੰ ਸਿੱਧਾ ਹਸਪਤਾਲ ਦਾਖਲ ਕਰਵਾ ਦਿੱਤਾ ਜਾਂਦਾ ਹੈ।ਇਸ ਤੋਂ ਇਲਾਵਾ ਜੋ 60 ਸਾਲ ਤੋਂ ਉਪਰ ਜਾਂ ਕਿਸੇ ਬਿਮਾਰੀ ਤੋਂ ਪੀੜਤ ਮੁਸਾਫਰ ਹੋਣ ‘ਤੇ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਚੱਲ ਰਹੇ ਕੋਰਨਟਾਇਨ ਸੈਂਟਰਾਂ ਵਿਚ ਭੇਿਆ ਜਾ ਰਿਹਾ ਹੈ।ਇਸ ਤੋਂ ਇਲਾਵਾ ਜੋ ਮੁਸਾਫਿਰ ਸਿਹਤ ਪੱਖੋਂ ਠੀਕ ਹਨ, ਉਨਾਂ ਨੂੰ 14 ਦਿਨ ਆਪਣੇ ਘਰ ਵਿਚ ਹੀ ਇਕਾਂਤਵਾਸ ਰਹਿਣ ਦੀ ਹਦਾਇਤ ਕੀਤੀ ਜਾਂਦੀ ਹੈ।ਉਨਾਂ ਦੱਸਿਆ ਕਿ ਇਸ ਵੇਲੇ ਤੱਕ ਅੰਮ੍ਰਿਤਸਰ ਜਿਲ੍ਹੇ ਵਿਚ 1625 ਵਿਅਕਤੀਆਂ ਨੂੰ ਇਕਾਂਤਵਾਸ ਵਿਚ ਰੱਖਿਆ ਜਾ ਰਿਹਾ ਹੈ।
              PPNJ220320216 

ਢਿਲੋਂ ਨੇ ਦੱਸਿਆ ਕਿ ਹੱਥ ‘ਤੇ ਮੋਹਰ ਲਗਾ ਕੇ ਅਜਿਹੇ ਵਿਅਕਤੀਆਂ ਨੂੰ ਸਿਹਤ ਵਿਭਾਗ ਵੱਲੋਂ ਉਨਾਂ ਦੇ ਘਰ ਦੇ ਬਾਹਰ ਨੋਟਿਸ ਵੀ ਲਗਾਇਆ ਜਾਂਦਾ ਹੈ।ਇਸ ਤੋਂ ਇਲਾਵਾ ਉਨਾਂ ਦੇ ਆਂਢ-ਗੁਆਂਢ ਵੀ ਇਸ ਬਾਬਤ ਦੱਸਿਆ ਜਾਂਦਾ ਹੈ, ਤਾਂ ਕਿ ਜੇਕਰ ਕੋਈ ਵਿਅਕਤੀ ਇਸ ਪਾਬੰਦੀ ਨੂੰ ਤੋੜੇ ਤਾਂ ਉਹ ਲੋਕ ਤਰੁੰਤ ਸਾਨੂੰ ਸੂਚਨਾ ਦੇ ਸਕਣ। ਪੁਲਿਸ ਦੇ ਕਰਮਚਾਰੀ ਵੀ ਇਨਾਂ ਲੋਕਾਂ ਉਤੇ ਨਜ਼ਰ ਰੱਖਦੇ ਹਨ।ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਇਲਾਵਾ ਦੇਸ਼ ਦੇ ਦੂਸਰੇ ਹਵਾਈ ਅੱਡਿਆਂ ਤੋਂ ਆਏ ਯਾਤਰੀਆਂ ਦਾ ਡਾਟਾ ਵੀ ਮੰਗਵਾ ਲਿਆ ਹੈ ਅਤੇ ਹੁਣ ਸਿਹਤ ਵਿਭਾਗ ਦੀਆਂ ਟੀਮਾਂ ਉਨਾਂ ਦੇ ਘਰਾਂ ਤੱਕ ਪੁਹੰਚ ਚੁੱਕੀਆਂ ਹਨ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਵਲੋਂ ਵਾਤਾਵਰਣ-ਅਨੁਕੂਲ ਗਰੀਨ ਦੀਵਾਲੀ ਮਨਾਈ ਗਈ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …