ਭੀਖੀ, 27 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੋਸਾਇਟੀ ਰਜਿ: ਭਾਈ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਰਾਸ਼ਨ ਅਤੇ
ਹੋਰ ਲੋੜੀਦੀਆਂ ਵਸਤਾਂ ਤੋਂ ਬੇਹੱਦ ਤੰਗ ਝੁੱਗੀ-ਝੌਪੜੀਆਂ ਵਾਲੇ ਤੇ ਆਮ ਗਰੀਬ ਪਰਿਵਾਰਾਂ ਨੂੰ ਰਾਸ਼ਨ, ਮਾਸਕ, ਸੈਨੇਟਾਇਜਰ ਆਦਿ ਵਸਤਾਂ ਪਹੁੰਚਾ ਰਹੀ ਹੈ।
ਸੰਸਥਾ ਦੀ ਟੀਮ ਨੇ ਅੱਜ 300 ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ।ਸੰਸਥਾ ਨੇ ਆਪਣੇ ਸੰਪਰਕ ਨੰਬਰ ਜਾਰੀ ਕਰਦਿਆ ਕਿਹਾ ਹੈ ਕਿ ਕਿਸੇ ਵੀ ਵੀਰ ਨੂੰ ਇਸ ਸਮੇਂ ਰਾਸ਼ਨ ਦੀ ਜਰੂਰਤ ਹੋਵੇ ਤਾਂ ਦਿੱਤੇ ਗਏ ਨੰਬਰਾਂ ‘ਤੇ ਸੰਪਰਕ ਕਰਨ ‘ਤੇ ਟੀਮ ਉਨਾਂ ਦੇ ਘਰ ਰਾਸ਼ਨ ਮੁਹੱਈਆਂ ਕਰਵਾਏਗੀ।ਇਸ ਸਮੇਂ ਜੀਵਨ ਸਿੰਘ, ਗੁਰਵਿੰਦਰ ਸਿੰਘ ਗੈਰੀ, ਗੁਰਪ੍ਰੀਤ ਸਿੰਘ ਬਾਜੇਵਾਲਾ, ਕਮਲ ਜਿੰਦਲ, ਮੁਨੀਸ ਜਿੰਦਲ, ਮਨੋਜ ਕੁਮਾਰ (ਮੋਜੀ), ਰਜਨੀਸ਼ ਸ਼ਰਮਾ, ਸੁਨੀਲ ਕੁਮਾਰ ਸੋਨੂੰ ਅਤੇ ਸੋਨੂੰ ਮਿ ਤਲ ਆਦਿ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ
ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …
Punjab Post Daily Online Newspaper & Print Media