ਲੌਂਗੋਵਾਲ, 27 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੇਸ਼ ਭਗਤ ਮਾਤਾ ਧਰਮ ਕੌਰ ਹਸਪਤਾਲ ਸੀ.ਐਚ.ਸੀ, ਸੈਂਟਰ ‘ਚ ਕੰਮ ਕਰ ਰਹੀ ਉਮੰਗ ਕਾਊਂਸਲਰ ਕਲੀਨਿਕ ਮੈਡਮ ਨਵਦੀਪ ਕੌਰ ਕਰਫਿਊ ਦੌਰਾਨ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਰਹੀ ਹੈ।ਕਰਫਿਊ ਦੌਰਾਨ ਉਹ ਹਾਈ ਰਿਸਕ ਅਧੀਨ ਗਰਭਵਤੀ ਜੋ ਔਰਤਾਂ ਹਸਪਤਾਲ ਜਾ ਕੇ ਆਪਣਾ ਚੈਕਅਪ ਕਰਵਉਂਦੀਆ ਸਨ।ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫਿਊ ਕਾਰਨ ਉਹ ਘਰਾਂ ਤੋਂ ਹਸਪਤਾਲ ਤੱਕ ਨਹੀਂ ਪਹੁੰਚ ਸਕਦੀਆਂ।ਇਸ ਲਈ ਮੈਡਮ ਨਵਦੀਪ ਕੌਰ ਉਨਾਂ ਨੂੰ ਘਰ ਘਰ ਜਾ ਕੇ ਕੈਲਸ਼ੀਅਮ, ਆਇਰਨ ਆਦਿ ਦਵਾਈਆਂ ਮੁਹੱਈਆ ਕਰਵਾ ਰਹੀ ਹੈ।ਉਨਾ ਨਾਲ ਰਕੇਸ਼ ਕੁਮਾਰ ਅਤੇ ਹੋਰ ਵਰਕਰ ਵੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …