ਭੀਖੀ, 29 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਕੋਰੋਨਾ ਵਾਇਰਸ ਦੀ
ਬਿਮਾਰੀ ਦੇ ਮੱਦੇਨਜ਼ਰ ਜ਼ਿਲ੍ਹੇ ‘ਚ ਲਗਾਏ ਗਏ ਕਰਫਿਊ ਦੌਰਾਨ ਲੋਕ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਸਮੂਹ ਪ੍ਰਾਈਵੇਟ ਨਰਸਿੰਗ ਹੋਮ, ਸਿਰਫ ਐਮਰਜੈਂਸੀ ਸਰਵਿਸ ਲਈ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਸ਼ਰਤਾਂ ਜਾਰੀ ਕਰਦਿਆਂ ਕਿਹਾ ਕਿ ਨਰਸਿੰਗ ਹੋਮ ਘੱਟ ਤੋਂ ਘੱਟ ਸਟਾਫ ਦੀ ਵਰਤੋਂ ਕਰਨਗੇ।ਕਰਫਿਊ ਦੌਰਾਨ ਇਸ ਸਟਾਫ ਨੂੰ ਵੱਖਰੇ ਪਾਸ ਜਾਰੀ ਨਹੀਂ ਕੀਤੇ ਜਾਣਗੇ ਅਤੇ ਉਨ੍ਹਾਂ ਦੇ ਸਟਾਫ ਦੀ ਮੂਵਮੈਂਟ ਲਈ ਇੰਡਅਨ ਮੈਡੀਕਲ ਐਸੋਸੀਏਸ਼ਨ, ਮਾਨਸਾ ਵਲੋਂ ਪਹਿਚਾਣ ਪੱਤਰ ਜਾਰੀ ਕੀਤੇ ਜਾਣਗੇ।ਜਿੰਨ੍ਹਾਂ ‘ਤੇ ਇਸ ਦਫ਼ਤਰ ਵਲੋਂ ਕਾਊਂਟਰ ਸਾਈਨ ਕਰਕੇ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ ਨਰਸਿੰਗ ਹੋਮ, ਹਸਪਤਾਲ ਵਲੋਂ ਕੋਈ ਓ.ਪੀ.ਡੀ ਸਰਵਿਸ ਨਹੀਂ ਦਿੱਤੀ ਜਾਵੇਗੀ।ਹੁਕਮਾਂ ਦੀ ਉਲੰਘਣਾ ਕਰਨ ‘ਤੇ ਨਿਯਮਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
Check Also
ਬੰਦੀ ਛੋੜ ਦਿਵਸ ਦਾ ਇਤਿਹਾਸਕ ਮਹੱਤਵ
ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ …
Punjab Post Daily Online Newspaper & Print Media