Thursday, December 12, 2024

ਕਰਫਿਊ ਦੌਰਾਨ ਐਮਰਜੈਂਸੀ ਸਥਿਤੀ ‘ਚ ਬਾਹਰ ਨਿਕਲਣ ਲਈ ਜਾਰੀ ਹੋਣਗੇ ਈ-ਪਾਸ – ਡਿਪਟੀ ਕਮਿਸ਼ਨਰ

ਭੀਖੀ, 29 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਹੁਣ ਕਰਫਿਊ ਦੌਰਾਨ ਕਿਸੇ ਐਮਰਜੈਂਸੀ ਦੀ ਸਥਿਤੀ ਵਿੱਚ ਬਾਹਰ ਨਿਕਲਣ ਲਈ ਈ-ਪਾਸ ਜਾਰੀ ਕੀਤੇ DC Gurpal Singh Chahalਜਾਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪਹਿਲਾਂ ਐਨ.ਆਈ.ਸੀ ਮਾਨਸਾ ਦੀ ਵੈਬ ਸਾਈਟ ਤੋਂ ਫਾਰਮ ਅਪਲੋਡ ਕਰਕੇ ਈ.ਮੇਲ ’ਤੇ ਭੇਜਿਆ ਜਾਂਦਾ ਸੀ।ਪਰ ਹੁਣ ਕੋਵਾ-ਐਪ (31-1) ਤੋਂ ਕੋਵਾ ਮੋਬਾਇਲ ਐਪ ਡਾਊਨਲੋਡ ਕਰਕੇ ਕਰਫਿਊ ਪਾਸ ਪ੍ਰਾਪਤ ਕੀਤੇ ਜਾ ਸਕਦੇ ਹਨ।
             ਡਿਪਟੀ ਕਮਿਸ਼ਨਰ ਚਹਿਲ ਨੇ ਦੱਸਿਆ ਕਿ ਇਹ ਈ-ਪਾਸ ਪ੍ਰਾਪਤ ਕਰਨ ਲਈ ਐਪ ਖੋਲ੍ਹ ਕੇ ਮੀਨੂੰ ਵਿੱਚ ਜਾ ਕੇ ਕਰਫਿਊ ਪਾਸ ਲਈ ਬੇਨਤੀ ਆਪਸ਼ਨ ’ਤੇ ਕਲਿਕ ਕਰਨਾ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਫਾਰਮ ਵਿੱਚ ਲੋੜੀਂਦੀ ਸੂਚਨਾ ਭਰਨ ਉਪਰੰਤ ਆਪਣਾ ਫਾਰਮ ਐਪ ਰਾਹੀਂ ਹੀ ਭੇਜਿਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਪਾਸ ਮੰਨਜ਼ੂਰ ਹੋਣ ’ਤੇ ਤੁਹਾਨੂੰ ਐਸ.ਐਮ.ਐਸ ਰਾਹੀਂ ਲਿੰਕ ਭੇਜ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਐਪ ਡਾਊਨਲੋਡ ਕਰਨ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ <http://epasscovid19.pais.in/> ਤੋਂ ਪ੍ਰੋਫਾਰਮਾ ਡਾਊਨਲੋਡ ਕਰ ਕੇ ਭਰਿਆ ਜਾ ਸਕਦਾ ਹੈ।
                ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਰਫਿਊ ਦੌਰਾਨ ਬਾਹਰ ਨਿਕਲਣ ਲਈ ਈ-ਪਾਸ ਬਣਵਾਉਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਈ-ਪਾਸ ਦੀ ਸਹੂਲਤ ਸਿਰਫ਼ ਐਮਰਜੈਂਸੀ ਸਥਿਤੀ ਵਾਲੇ ਵਿਅਕਤੀਆਂ ਲਈ ਸ਼ੁਰੂ ਕੀਤੀ ਗਈ ਹੈ ਇਸ ਲਈ ਬੇਤੁਕੀਆਂ ਅਤੇ ਇੱਧਰ-ਉਧਰ ਘੁੰਮਣ ਵਾਲੀਆਂ ਦਰਖ਼ਾਸਤਾਂ ਭੇਜਣ ਤੋਂ ਗੁਰੇਜ਼ ਕੀਤਾ ਜਾਵੇ, ਤਾਂ ਜੋ ਯੋਗ ਵਿਅਕਤੀਆਂ ਨੂੰ ਈ-ਪਾਸ ਸਹੀ ਢੰਗ ਨਾਲ ਜਾਰੀ ਕੀਤੇ ਜਾ ਸਕਣ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …