ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਰਫਿੳੂ ਦੌਰਾਨ ਲੋੜਵੰਦ ਤਹਿਤ ਦਾਲ-ਰੋਟੀ ਦਾ ਸਮਾਨ ਘਰ-ਘਰ ਪੁੱਜਦਾ ਕਰਨ ਲਈ ਡਿਪਟੀ
ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਦਿੱਤੀਆਂ ਹਦਾਇਤਾਂ ਉਤੇ ਚੱਲਦੇ ਅੱਜ ਐਸ.ਡੀ.ਐਮ ਅੰਮ੍ਰਿਤਸਰ-1 ਵਿਕਾਸ ਹੀਰਾ ਨੇ ਗੇਟ ਹਕੀਮਾਂ ਨੇੜੇ ਪੈਂਦੀ ਬੰਗਲਾ ਬਸਤੀ ਵਿਚ ਘਰ-ਘਰ ਜਾ ਕੇ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਦਿੱਤਾ।ਉਨਾਂ ਦੱਸਿਆ ਕਿ ਸਰਕਾਰ ਅਤੇ ਸਮਾਜ ਸੇਵੀਆਂ ਵੱਲੋਂ ਆਈ ਇਸ ਰਸਦ ਵਿਚ ਕਰੀਬ 10-10 ਦਿਨ ਦਾ ਰਾਸ਼ਨ ਹੈ।ਜਿਸ ਵਿਚ ਆਟਾ, ਦਾਲ, ਖੰਡ, ਚਾਹ ਪੱਤੀ, ਖਾਣ ਵਾਲਾ ਤੇਲ, ਨਮਕ ਆਦਿ ਘਰੇਲੂ ਵਸਤਾਂ ਹਨ।ਉਨਾਂ ਦੱਸਿਆ ਕਿ ਸ਼ਹਿਰ ਨੂੰ ਪੰਜ ਸੈਕਟਰਾਂ ਵਿਚ ਵੰਡ ਕੇ ਰਾਹਤ ਸਮਗਰੀ ਵੰਡਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜਦਕਿ ਪਿੰਡਾਂ ਵਿਚ ਬੀ.ਡੀ.ਪੀ.ਓ ਰਾਹੀਂ ਪਹੁੰਚ ਕੀਤੀ ਜਾ ਰਹੀ ਹੈ।ਉਨਾਂ ਨਾਲ ਏ.ਸੀ.ਪੀ ਸੁਖਜਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media