ਹੈਲਪਲਾਈਨ ਨੰਬਰ 77078-91837 ਤੋਂ ਮਿਲੇਗੀ ਤੁਰੰਤ ਮਦਦ
ਲੌਂਗੋਵਾਲ, 31 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਸਾਰੇ ਨਿਵਾਸੀਆਂ ਨੂੰ ਬਚਾਉਣ ਲਈ ਦੇਸ਼ ਭਰ ਵਿੱਚ ਅਚਨਚੇਤੀ ਲਾਗੂ
ਕੀਤੇ ਕਰਫਿਊ ਦੇ ਕਾਰਨ ਜਿਹੜੇ ਸੰਗਰੂਰ ਵਾਸੀ ਹੋਰ ਸ਼ਹਿਰਾਂ ਤੇ ਰਾਜਾਂ ਵਿੱਚ ਫਸੇ ਹੋਏ ਹਨ, ਉਨ੍ਹਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਨਾਂਦੇੜ ਸਾਹਿਬ ਤੋਂ ਸੂਚਨਾ ਆਈ ਸੀ ਕਿ ਜ਼ਿਲ੍ਹੇ ਦੇ 161 ਵਿਅਕਤੀ ਉਥੇ ਫਸੇ ਹੋਏ ਹਨ ਜਿਸ ਤੋਂ ਤੁਰੰਤ ਬਾਅਦ ਉਥੇ ਦੇ ਉਚ ਅਧਿਕਾਰੀਆਂ ਨਾਲ ਰਾਬਤਾ ਕਰਕੇ ਇਨ੍ਹਾਂ ਵਿਅਕਤੀਆਂ ਨੂੰ ਲੋੜੀਂਦੀਆਂ ਸੁਵਿਧਾਵਾਂ ਪ੍ਰਦਾਨ ਕਰਵਾਈਆਂ ਗਈਆਂ।ਇਸ ਕਾਰਜ਼ ਲਈ ਜ਼ਿਲ੍ਹੇ ਵਿੱਚ ਨੋਡਲ ਅਧਿਕਾਰੀ ਲਗਾਇਆ ਗਿਆ ਹੈ।ਜਿਸ ਦਾ ਹੈਲਪਲਾਈਨ ਨੰਬਰ 77078-91837 ਹੈ ਜੋ ਕਿ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਕੇ ਸਹੂਲਤਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਏਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਜਿਥੇ ਕਿਤੇ ਵੀ ਕਿਸੇ ਜ਼ਿਲ੍ਹੇ ਦੇ ਨਿਵਾਸੀ ਅਚਨਚੇਤੀ ਕਰਫਿਊ ਕਰਕੇ ਫਸ ਗਏ ਸਨ ਉਨ੍ਹਾਂ ਨੂੰ ਸੀਮਤ ਸਮੇਂ ਲਈ ਸੰਗਰੂਰ ਤੋਂ ਬਾਹਰ ਜਾਣ ਲਈ ਰਾਹਦਾਰੀ ਪਾਸ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਵੱਡੇ ਪੱਧਰ `ਤੇ ਜਾਰੀ ਹੈ।ਉਨ੍ਹਾਂ ਕਿਹਾ ਕਿ ਸੰਗਰੂਰ ਵਾਸੀ ਇਸ ਸੰਕਟ ਦੀ ਘੜੀ ਵਿੱਚ ਬਿਲਕੁਲ ਵੀ ਨਾ ਘਬਰਾਉਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਉਸੇ ਸਥਾਨ `ਤੇ ਹੀ ਜੀਵਨ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਠੋਸ ਕਦਮ ਪੁੱਟੇ ਜਾਣਗੇ, ਜਿਥੇ ਉਹ ਰਹਿ ਰਹੇ ਹਨ।
ਥੋਰੀ ਨੇ ਦੱਸਿਆ ਕਿ ਜੇ ਕਿਸੇ ਦਾ ਕੋਈ ਵੀ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ, ਜੋ ਕਿ ਸੰਗਰੂਰ ਦਾ ਹੀ ਵਸਨੀਕ ਹੋਵੇ ਪਰ ਕਰਫਿਊ ਦੇ ਕਾਰਨਾਂ ਕਰਕੇ ਵਾਪਸ ਪਰਤਣ ਵਿੱਚ ਅਸਮਰੱਥ ਹੋਵੇ ਤਾਂ ਉਸ ਸਬੰਧੀ ਨੋਡਲ ਅਧਿਕਾਰੀ ਦੇ ਹੈਲਪਲਾਈਨ ਨੰਬਰ 77078-91837 `ਤੇ ਦਿੱਤੀ ਜਾਵੇ ਤਾਂ ਜੋ ਸਬੰਧਤ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਫੌਰੀ ਰਾਸ਼ਨ ਸਮੱਗਰੀ, ਦਵਾਈਆਂ ਆਦਿ ਹੋਰ ਘਰੇਲੂ ਲੋੜਾਂ ਦੀ ਪੂਰਤੀ ਕਰਵਾਉਣ ਸਬੰਧੀ ਢੁਕਵੇਂ ਕਦਮ ਪੁੱਟੇ ਜਾ ਸਕਣ।
Punjab Post Daily Online Newspaper & Print Media