Wednesday, July 22, 2026

ਨਗਰ ਸੁਧਾਰ ਟਰੱਸਟ ਨੇ ਸ਼ਹਿਰ ਨੂੰ ਵਾਇਰਸ ਮੁਕਤ ਕਰਨ ਲਈ ਖਰੀਦੀ ਵੱਡੀ ਸਪਰੇਅ ਮਸ਼ੀਨ

ਇਕ ਵਾਰ ਹੀ ਸਾਫ ਕਰ ਦਿੰਦੀ ਹੈ 100 ਫੁੱਟ ਦਾ ਆਲਾ-ਦੁਆਲਾ

ਅੰਮ੍ਰਿਤਸਰ, (ਪੰਜਾਬ ਪੋਸਟ – ਸੁਖਬੀਰ ਸਿੰਘ) – ਨਗਰ ਸੁਧਾਰ ਟਰੱਸਟ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਕੋਰੋਨਾ ਵਾਇਰਸ ਦੇ ਖਾਤਮੇ ਲਈ ਵੱਡੀ ਸਪਰੇਅ PPNJ310320218ਮਸ਼ੀਨ ਲਿਆਂਦੀ ਗਈ ਹੈ।ਜਿਸ ਨੂੰ ਅੱਜ ਰਣਜੀਤ ਐਵੀਨਿਊ ਦੀ ਮੁੱਖ ਸੜਕ ਤੋਂ ਤੋਰਿਆ ਗਿਆ।ਮਸ਼ੀਨ ਦਾ ਕੰਮ ਵੇਖਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਨਗਰ ਨਿਗਮ ਵਲੋਂ ਵੀ ਸਪਰੇਅਰ ਮਸ਼ੀਨਾਂ ਨਾਲ ਸੋਡੀਅਮ ਹਾਈਪੋ ਕਲੋਰਾਈਟ ਦਾ ਸਪਰੇਅ ਸ਼ਹਿਰ ਦੀਆਂ ਗਲੀਆਂ ਅਤੇ ਛੋਟੀਆਂ ਸੜਕਾਂ ਉਤੇ ਕਰਵਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਸ਼ਹਿਰ ਦੀਆਂ ਚੌੜੀਆਂ ਸੜਕਾਂ ‘ਤੇ ਸਪਰੇਅ ਕਰਨ ‘ਚ ਮੁਸ਼ਿਕਲ ਆ ਰਹੀ ਸੀ।ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਸਾਡੇ ਸਾਰੇ ਵਿਧਾਇਕਾਂ ਅਤੇ ਇੰੰਪੂਰਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੇ ਮਿਲ ਕੇ ਫੈਸਲਾ ਲਿਆ ਕਿ ਇਸ ਲਈ ਵੱਡੀ ਮਸ਼ੀਨ ਲਿਆਂਦੀ ਜਾਵੇ।ਨਗਰ ਸੁਧਾਰ ਟਰੱਸਟ ਨੇ ਇਹ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਹੋਏ ਅੱਜ ਇਹ ਮਸ਼ੀਨ ਦੀ ਖਰੀਦ ਕੀਤੀ ਹੈ, ਜਿਸ ਨਾਲ ਸਪਰੇਅ ਸ਼ੁਰੂ ਕਰ ਦਿੱਤਾ ਗਿਆ ਹੈ।ਉਨਾਂ ਆਮ ਲੋਕਾਂ ਨੂੰ ਕਿਹਾ ਕਿ ਸਮਾਜਸੇਵੀ ਸੰਸਥਾਵਾਂ ਘਰ-ਘਰ ਰਾਸ਼ਨ ਦੀ ਸੇਵਾ ਕਰ ਰਹੀਆਂ ਹਨ।ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਸਾਰੇ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਿਨਾਂ ਘਰੋਂ ਪੈਰ ਬਾਹਰ ਨਾ ਪਾਈਏ।
                 ਚੇਅਰਮੈਨ ਬੱਸੀ ਨੇ ਦੱਸਿਆ ਕਿ ਇਹ ਮਸ਼ੀਨ 11 ਲੱਖ ਰੁਪਏ ਦਾ ਆਈ ਹੈ, ਜੋ ਕਿ ਪਹਿਲਾਂ ਕੇਵਲ ਵੱਡੇ ਬਾਗਾਂ ਵਿਚ ਹੀ ਸਪਰੇਅ ਕਰਨ ਲਈ ਵਰਤੀ ਜਾਂਦੀ ਸੀ।ਇਸ ਦੀ ਸਮਰੱਥਾ 2000 ਲਿਟਰ ਦੀ ਹੈ, ਜੋ ਕਿ ਸਾਰੇ ਸ਼ਹਿਰ ਲਈ ਖਰੀਦੀ ਗਈ ਹੈ ਅਤੇ ਕੱਲ ਤੋਂ ਇਹ ਬਣਾਏ ਗਏ ਰੂਟ ‘ਤੇ ਚੱਲਦੀ ਹੋਈ ਸ਼ਹਿਰ ਦੀਆਂ ਸਾਰੀਆਂ ਚੌੜੀਆਂ ਸੜਕਾਂ ‘ਤੇ ਸਪਰੇਅ ਕਰੇਗੀ।ਉਨਾਂ ਦੱਸਿਆ ਕਿ ਇਹ ਮਸ਼ੀਨ 40 ਫੁੱਟ ਦੇ ਕਰੀਬ ਇਕ ਪਾਸੇ ਅਤੇ 40 ਫੁੱਟ ਹੀ ਦੂਸਰੇ ਪਾਸੇ ਦਾ ਖੇਤਰ ਇਕੋ ਵੇਲੇ ਕਵਰ ਕਰਦੀ ਹੈ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …