ਜੰਡਿਆਲਾ ਗੁਰੂ, 31 ਮਾਰਚ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਦੀ ਪੁਲਿਸ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਜਿਲਾ ਪੁਲਿਸ ਮੁੱਖੀ
ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਡੀ.ਐਸ.ਪੀ ਜੰਡਿਆਲਾ ਗੁਰੂ ਗੁਰਿੰਦਰਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਐਸ.ਐਚ.ਓ ਜੰਡਿਆਲਾ ਗੁਰੂ ਰਛਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਮੁਸਤੈਦੀ ਵਿਖਾਉਂਦਿਆਂ ਹੋਇਆਂ ਕਰੋਨਾ ਵਰਗੀ ਮਹਾਂਮਾਰੀ ਦੇ ਦੇਸ਼ ਵਿਚ ਫੈਲੇ ਪ੍ਰਭਾਵ ਦੌਰਾਨ ਕਾਲਾਬਜ਼ਾਰੀ ਕਰਦੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਜੰਡਿਆਲਾ ਗੁਰੂ ਪੁਲਿਸ ਨੇ ਮਿਲੀ ਸੂਚਨਾ ਦੇ ਮੁਤਾਬਿਕ ਸਬ ਇੰਸਪੈਕਟਰ ਰੁਪਿੰਦਰ ਸਿੰਘ ਨੂੰ ਸਾਦਾ ਵਰਦੀ ਵਿੱਚ ਕੈਮਿਸਟ ਕੋਲੋਂ ਸੈਨੇਟਾਈਜਰ ਦੀ ਖਰੀਦ ਕਰਨ ਲਈ ਭੇਜਿਆ ਅਤੇ ਇਸ ਕੈਮਿਸਟ ਨੇ ਜਿਲਾ ਫੂਡ ਅਤੇ ਸਪਲਾਈ ਕੰਟਰੋਲਰ ਵੱਲੋਂ ਨਿਰਧਾਰਤ ਕੀਮਤ 200/- ਰੁਪੈ ਪ੍ਰਤੀ 400 ਮਿਲੀਲਿਟਰ ਤੋਂ ਦੋ ਗੁਣਾ ਤੋਂ ਵੀ ਵੱਧ 450/-ਰੁਪੈ ਵਸੂਲ ਕਰਕੇ ਬਿੱਲ ਦੇ ਦਿੱਤਾ।ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲੀਸ ਨੇ ਏ.ਐਸ.ਆਈ ਤਰਲੋਕ ਸਿੰਘ ਅਤੇ ਹਰਦਿਆਲ ਸਿੰਘ ਤੇ ਆਧਾਰਿਤ ਇੱਕ ਪੁਲਿਸ ਪਾਰਟੀ ਸਮੇਤ ਐਮ.ਕੇ ਮੈਡੀਕਲ ਸਟੋਰ ਮੇਨ ਬਜਾਰ ਜੰਡਿਆਲਾ ਗੁਰੂ ‘ਤੇ ਛਾਪਾ ਮਾਰ ਕੇ 5 ਸੈਨੇਟਾਈਜਰ 400 ਐਮ.ਐਲ, 10 ਸੈਨੇਟਾਈਜਰ 60 ਐਮ.ਐਲ ਅਤੇ 20 ਸੈਨੇਟਾਈਜਰ 30 ਐਮ.ਐਲ ਸਮੇਤ ਦੁਕਾਨ ਮਾਲਿਕ ਗੌਰਵ ਕੱਕੜ ਅਤੇ ਪਵਨ ਕੱਕੜ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਧਾਰਾ 420,120 ਬੀ, 188 ਅਤੇ 7 ਈ ਸੀ ਐਕਟ ਦੀ ਉਪ ਧਾਰਾ 3 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media