ਧੂਰੀ, 31 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬ ਦੇ ਕ੍ਰਿਕੇਟਰ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸੋਸ਼ਲ ਮੀਡੀਆ ‘ਤੇ
ਪੰਜਾਬ ਦੇ ਆਮ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਆਮ ਲੋਕਾਂ ਵੱਲੋਂ ਮਾਸਕ ਪਹਿਨਣ ਦੀ ਰਵਾਇਤ ਇੱਕ ਵਹਿਮ ਹੈ।ਉਹਨਾਂ ਦੱਸਿਆ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਵੈਬਸਾਈਟ ‘ਤੇ ਉਹਨਾਂ ਨੇ ਖੁੱਦ ਸੰਪਰਕ ਕਰਕੇ ਪੁੱਛਿਆ ਸੀ, ਜਿਸ ‘ਤੇ ਡਬਲਯੂ.ਐਚ.ਓ ਵੱਲੋਂ ਇਹ ਜਵਾਬ ਮਿਲਿਆ ਹੈ ਕਿ ਤੰਦਰੁਸਤ ਵਿਅਕਤੀ ਨੂੰ ਮਾਸਕ ਪਹਿਨਣ ਦੀ ਲੋੜ ਨਹੀਂ ਹੈ।ਇਹ ਮਾਸਕ ਸਿਰਫ ਉਹਨਾਂ ਵਿਅਕਤੀਆਂ ਲਈ ਜਰੂਰੀ ਹਨ, ਜੋ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਇਲਾਜ਼ ਕਰ ਰਹੇ ਹਨ ਜਾਂ ਕਿਸੇ ਹੋਰ ਰੂਪ ਵਿੱਚ ਉਹਨਾਂ ਦੇ ਸੰਪਰਕ ਵਿੱਚ ਹਨ।ਇਸ ਤੋਂ ਇਲਾਵਾ ਖਾਂਸੀ, ਜ਼ੁਕਾਮ ਅਤੇ ਬੁਖਾਰ ਪੀੜਤਾਂ ਲਈ ਵੀ ਮਾਸਕ ਪਹਿਨਣਾ ਜਰੂਰੀ ਹੈ ਕਿਉਂਕਿ ਇਹ ਵਾਇਰਸ ਹਵਾ ਰਾਹੀਂ ਨਹੀਂ ਫੈਲਦਾ, ਬਲਕਿ ਮੂੰਹ ਦੇ ਥੁੱਕ ਦੀ ਲਾਰ ਜਾਂ ਨੱਕ ਦੇ ਪਾਣੀ ਰਾਹੀਂ ਫੈਲਣ ਦਾ ਡਰ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media