Tuesday, July 21, 2026

ਕਰਫਿਊ ਦੌਰਾਨ ਲੋੜਵੰਦਾਂ ਤੱਕ ਲੰਗਰ ਪਹੁੰਚਾ ਰਹੀ ਹੈ ਸੰਪ੍ਰਦਾਇ ਕਾਰ ਸੇਵਾ ਸੰਤ ਭੂਰੀ ਵਾਲੇ

ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਕਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਗਏ ਕਰਫਿਊ ਦੌਰਾਨ ਸੰਪ੍ਰਦਾਇ ਕਾਰ ਸੇਵਾ ਭੂਰੀ ਵਾਲੇ PPNJ0304202005ਬਾਬਾ ਕਸ਼ਮੀਰ ਸਿੰਘ ਤੇ ਬਾਬਾ ਸੁਖਵਿੰਦਰ ਸਿੰਘ ਵਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੋੜਵੰਦ ਲੋਕਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ।ਡੇਰਾ ਸੰਤ ਭੂਰੀ ਵਾਲਾ ਵਿਖੇ ਬਾਬਾ ਜੀ ਦੀ ਨਿਗਰਾਨੀ ਹੇਠ ਬਕਾਇਦਾ ਮੂੰਹ ਉਪਰ ਮਾਸਕ ਅਤੇ ਹੱਥਾਂ ਉਪਰ ਦਸਤਾਨੇ ਪਾ ਕੇ ਹਲਵਾਈ ਦਾਲ-ਸਬਜ਼ੀਆਂ ਤਿਆਰ ਕਰਦੇ ਹਨ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਬੀਬੀਆਂ ਪ੍ਰਸ਼ਾਦੇ ਪਕਾਉਂਦੀਆਂ ਹਨ।
            ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੁੱਖ-ਸੁੱਖ ਆਉਂਦੇ ਤੇ ਜਾਂਦੇ ਰਹਿੰਦੇ ਹਨ, ਸੋ ਇਸ ਨਾਜ਼ੁਕ ਮੌਕੇ ਸੰਜ਼ਮ ਵਿੱਚ ਰਹਿ ਕੇ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …