ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੇ ਪੰਥ ਦੇ ਮਹਾਨ ਕੀਰਤਨੀਏ ਪਦਮਸ੍ਰੀ ਭਾਈ ਨਿਰਮਲ ਸਿੰਘ
ਖਾਲਸਾ ਦੇ ਅਕਾਲ ਚਲਾਣਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਈ ਨਿਰਮਲ ਸਿੰਘ ਬਹੁਤ ਹੀ ਨੇਕ ਦਿਲ, ਮਿਲਣਸਾਰ, ਗੁਰੂ ਘਰ ਨੂੰ ਸਮਰਪਿਤ ਤੇ ਉਚੀ-ਸੁੱਚੀ ਸ਼ਖਸੀਅਤ ਦੇ ਮਾਲਕ ਸਨ।ਨਿਰਧਾਰਤ ਰਾਗਾਂ ਅਤੇ ਤੰਤੀ ਸਾਜ਼ਾਂ ਵਿੱਚ ਗੁਰਬਾਣੀ ਦਾ ਕੀਰਤਨ ਕਰਨ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ।ਉਨਾਂ ਸੰਸਾਰ ਭਰ ਵਿਚ ਵਿਚਰ ਕੇ ਗੁਰਬਾਣੀ ਕੀਰਤਨ ਨਾਲ ਗੁਰੂ ਸਾਹਿਬ ਦੇ ਮਿਸ਼ਨ ਨੂੰ ਪ੍ਰਚਾਰਿਆ।ਸਿੱਖ ਜਗਤ ਦੀ ਇਸ ਮਾਣਮੱਤੀ ਸ਼ਖਸੀਅਤ ਦੇ ਬੇਵਕਤ ਚਲਾਣਾ ਕਰ ਜਾਣ ਨਾਲ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਨ੍ਹਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਤੇ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਇਸੇ ਦੌਰਾਨ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਮੀਤ ਪ੍ਰਧਾਨ ਗੁਰਦੇਵ ਸਿੰਘ ਮਹਿਲਾਂਵਾਲਾ, ਸਕੱਤਰ ਕਮਲ ਗਿੱਲ, ਹਰਜੀਤ ਸਿੰਘ ਸਰਕਾਰੀਆ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਦੇ ਜਨਰਲ ਸਕੱਤਰ ਗੁਰਬਾਜ਼ ਸਿੰਘ ਛੀਨਾ, ਡਾ. ਹੀਰਾ ਸਿੰਘ, ਕਰਮਜੀਤ ਕੌਰ ਜੱਸਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਅਤੇ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ, ਸਾਹਿਤ ਸਭਾ ਚੋਗਾਵਾਂ ਦੇ ਜਨਰਲ ਸਕੱਤਰ ਬਲਦੇਵ ਸਿੰਘ ਕੰਬੋ, ਕੇਂਦਰੀ ਲੇਖਕ ਸਭਾ ਦੇ ਮੈਂਬਰ ਕਾਰਜਕਾਰਨੀ ਮਹਾਂਬੀਰ ਸਿੰਘ ਗਿੱਲ, ਸਰਹੱਦੀ ਸਾਹਿਤ ਸਭਾ ਦੇ ਪ੍ਰਧਾਨ ਹਰੀ ਸਿੰਘ ਗਰੀਬ, ਜਨਰਲ ਸਕੱਤਰ ਪ੍ਰਤਾਪ ਕਠਾਣੀਆਂ, ਕਹਾਣੀਕਾਰ ਬਲਵਿੰਦਰ ਝਬਾਲ, ਗਾਇਕ ਤੇ ਗੀਤਕਾਰ ਸੁਖਵੰਤ ਚੇਤਨਪੁਰੀ, ਅੱਖਰ ਸਾਹਿਤ ਅਕਾਦਮੀ ਦੇ ਪ੍ਰਧਾਨ ਇੰਦਰੇਸ਼ਮੀਤ, ਡਾ. ਵਿਕਰਮਜੀਤ, ” ਅੱਖਰ” ਦੇ ਸੰਪਾਦਕ ਵਿਸ਼ਾਲ ਆਦਿ ਨੇ ਸਾਬਕਾ ਹਜ਼ੂਰੀ ਰਾਗੀ, ਪਦਮਸ਼੍ਰੀ, ਸੁਰ ਤਾਲ ਦੇ ਧਨੀ ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਵਾਇਰਸ ਕਾਰਨ ਹੋਈ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਸਿੱਖ ਕੌਮ ਦੇ ਇੱਕ ਅਨਮੋਲ ਹੀਰੇ ਸਨ, ਜਿਨ੍ਹਾਂ ਨੇ ਵਿਸ਼ਵ ਪੱਧਰ `ਤੇ ਆਪਣੀ ਪਛਾਣ ਬਣਾਈ ਅਤੇ ਸਿੱਖ ਕੌਮ ਦਾ ਨਾਂ ਉਚਾ ਕੀਤਾ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media