Monday, September 28, 2026

ਮਜੀਠਾ ਤਹਿਸੀਲ ਦੇ ਸਾਰੇ 113 ਪਿੰਡਾਂ ਤੇ ਮਜੀਠਾ ਸ਼ਹਿਰ ‘ਚ ਸਪਰੇਅ ਦਾ ਕੰਮ ਮੁਕੰਮਲ – ਐਸ.ਡੀ.ਐਮ ਮਜੀਠਾ

ਅੰਮ੍ਰਿਤਸਰ, 3 ਅਪਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਭੇਜੇ ਗਏ ਰਸਾਇਣ ਸੋਡੀਅਮ ਹਾਈਪੋ ਕਲੋਰਾਈਟ ਦੀ ਸਪਰੇਅ ਦਾ ਕੰਮ Spary Sanitizerਮਜੀਠਾ ਤਹਿਸੀਲ ਦੇ ਸਾਰੇ 113 ਪਿੰਡਾਂ ਤੇ ਮਜੀਠਾ ਸ਼ਹਿਰ ਵਿੱਚ ਮੁਕੰਮਲ ਕਰ ਲਿਆ ਗਿਆ ਹੈ।ਐਸ.ਡੀ.ਐਮ ਮਜੀਠਾ ਸ੍ਰੀਮਤੀ ਅਲਕਾ ਕਾਲੀਆ ਨੇ ਦੱਸਿਆ ਕਿ ਬੀ.ਡੀ.ਪੀ.ਓ ਮਜੀਠਾ ਸੰਦੀਪ ਸ਼ਰਮਾ ਤੇ ਉਨਾਂ ਦੀ ਟੀਮ ਦੀ ਨਿਗਰਾਨੀ ‘ਚ ਪਿੰਡਾਂ ਤੇ ਸ਼ਹਿਰ ਵਿਚ ਲੋਕਾਂ ਨੇ ਆਪ ਟੀਮਾਂ ਨਾਲ ਲੱਗ ਕੇ ਸਪਰੇਅ ਕਰਵਾਈ ਹੈੈ।
            ਸ੍ਰੀਮਤੀ ਅਲਕਾ ਕਾਲੀਆ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਅਗਵਾਈ ਹੇਠ ਜਿਲ੍ਹੇ ਦੇ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਤੇ ਲੰਗਰ ਪਹੁੰਚਾਉਣ ਦਾ ਕੰਮ ਲਗਾਤਾਰ ਜਾਰੀ ਹੈ।ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਚਾਇਤਾਂ ਨੂੰ ਆਪਣੇ ਫੰਡ ਵਿਚੋਂ 5 ਹਜ਼ਾਰ ਰੁਪਏ ਲੋਕਾਂ ਦੀ ਸੇਵਾ ਲਈ ਖਰਚ ਕਰਨ ਦੀ ਦਿਤੀ ਆਗਿਆ ਪੰਚਾਇਤਾਂ ਵੱਲੋਂ ਪ੍ਰਬੰਧ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਰੈਡ ਕਰਾਸ ਅੰਮ੍ਰਿਤਸਰ ਦੀ ਸਹਾਇਤਾ ਨਾਲ ਲੋੜਵੰਦ ਘਰਾਂ ਤੱਕ ਸੁੱਕਾ ਰਾਸ਼ਨ ਤੇ ਫੂਡ ਪੈਕਟ ਭੇਜੇ ਜਾ ਰਹੇ ਹਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …