Tuesday, May 21, 2024

ਜਿਲ੍ਹਾ ਪ੍ਰਸ਼ਾਸਨ ਲੋੜਵੰਦ ਦਿਹਾੜੀਦਾਰਾਂ ਦੀ ਸਾਰ ਲੈਣ ਵਿੱਚ ਲੱਗਾ

ਅੰਮ੍ਰਿਤਸਰ, 3 ਅਪਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਵਿਚ ਕਰਫਿਊ ਵਾਲੇ ਦਿਨ ਤੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਲੋੜਵੰਦ ਦਿਹਾੜੀਦਾਰਾਂ ਦੀ ਸਾਰ ਲੈਣ PPNJ0404202002ਵਿਚ ਲੱਗਾ ਹੋਇਆ ਹੈ।ਡਿਪਟੀ ਕਮਿਸ਼ਨਰ ਸਿਵਦੁਲਾਰ ਸਿੰਘ ਨੇ ਦੱਸਿਆ ਹੈ ਕਿ ਰੋਜ਼ਾਨਾ ਕਰੀਬ ਇਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਪਹੁੰਚ ਰਹੀਆਂ ਹਨ।ਇਸ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ, ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਧਾ ਸੁਆਮੀ ਸਤਿਸੰਗ ਬਿਆਸ, ਚੀਫ ਖਾਲਸਾ ਦੀਵਾਨ, ਲਾਇਨਜ਼ ਕਲੱਬ, ਰੋਟਰੀ ਕਲੱਬ, ਯੂਥ ਕਲੱਬ, ਕਾਰ ਸੇਵਾ ਵਾਲੇ ਮਹਾਂਪੁਰਖ, ਨਿਸ਼ਕਾਮ ਸੇਵਾ ਸੁਸਾਇਟੀਆਂ ਅਤੇ ਹੋਰ ਸੰਸਥਾਵਾਂ ਤੋੋਂ ਇਲਾਵਾ ਨਿੱਜੀ ਤੌਰ ‘ਤੇ ਵੀ ਲੋਕ ਲੋੜਵੰਦਾਂ ਤੱਕ ਪਹੁੰਚ ਰਹੇ ਹਨ। 1 ਅਪ੍ਰੈਲ ਨੂੰ ਹੀ ਜਿਲ੍ਹਾ ਪ੍ਰਸਾਸ਼ਨ ਵੱਲੋਂ 1200 ਤੋਂ ਵੱਧ ਸੁੱਕੇ ਰਾਸ਼ਨ ਦੀਆਂ ਕਿੱਟਾਂ ਜਿਸ ਵਿਚ 10 ਕਿਲੋ ਆਟਾ, ਚੌਲ, ਖੰਡ, ਚਾਹ ਪੱਤੀ, ਘਿਉ ਆਦਿ ਸ਼ਾਮਿਲ ਹੈ, ਲੋੜਵੰਦ ਲੋਕਾਂ ਤੱਕ ਪੁੱਜਦਾ ਕੀਤੀਆਂ ਗਈਆਂ।
                 ਕਈ ਲੋਕ ਜਿਲ੍ਹਾ ਕੰਟਰੋਲ ਰੂਮ ਉਤੇ ਫੋਨ ਕਰਕੇ ਵੀ ਰਾਸ਼ਨ ਦੀ ਸਹਾਇਤਾ ਲੈ ਰਹੇ ਹਨ।ਹਰੇਕ ਸਬ ਡਵੀਜ਼ਨ ਵਿਚ ਸਬੰਧਤ ਐਸ.ਡੀ.ਐਮ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬੀ.ਡੀ.ਪੀ.ਓ ਦਾ ਸਟਾਫ ਲੋੜਵੰਦਾਂ ਤੱਕ ਰਾਹਤ ਸਮੱਗਰੀ ਪਹੁੰਚਾ ਰਿਹਾ ਹੈ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …