
ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਸ.ਹਰਵਿੰਦਰ ਸਿੰਘ ਸਪੁੱਤਰ ਸ.ਸੁਰਿੰਦਰ ਸਿੰਘ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਹੈਲਪਰ ਵਜੋਂ ਸੇਵਾ ਨਿਭਾਉਂਦਾ ਸੀ 13 ਫਰਵਰੀ 2014 ਨੂੰ ਘਰੇਲੂ ਸਮਾਨ ਖ੍ਰੀਦਣ ਲਈ ਗਿਆ ਪਰ ਵਾਪਸ ਘਰ ਨਹੀਂ ਪਰਤਿਆ। ਉਸ ਦੇ ਅਚਾਨਕ ਲਾਪਤਾ ਹੋਣ ਕਰਕੇ ਸਾਰਾ ਪਰਿਵਾਰ ਸਦਮੇ ‘ਚ ਹੈ। ਹਰਵਿੰਦਰ ਸਿੰਘ ਦੇ ਪਿਤਾ ਸ.ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ.ਹਰਵਿੰਦਰ ਸਿੰਘ ਦੀ 5 ਮਾਰਚ ਨੂੰ ਸ਼ਾਦੀ ਤੈਅ ਕੀਤੀ ਗਈ ਸੀ, ਉਹ ਆਪਣੇ ਵਿਆਹ ਦੀ ਤਿਆਰੀ ਸਬੰਧੀ ਉਸ ਨੇ 21 ਤੇ 22 ਫਰਵਰੀ ਨੂੰ ਆਪਣੇ ਦਫਤਰੋਂ ਛੁੱਟੀ ਵੀ ਲਈ ਸੀ ਤੇ 23 ਫਰਵਰੀ ਨੂੰ ਘਰੋਂ ਸਮਾਨ ਖ੍ਰੀਦਣ ਲਈ ਬਜ਼ਾਰ ਗਿਆ ਮੁੜ ਘਰ ਨਹੀਂ ਪਰਤਿਆ। ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਸ਼ਾਂਤ ਸੁਭਾਅ ‘ਚ ਰਹਿੰਦਾ ਸੀ ਤੇ ਕਦੇ ਵੀ ਕਿਸੇ ਨਾਲ ਮਾੜਾ ਬੋਲ ਨਹੀਂ ਸੀ ਬੋਲਦਾ। ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਦੇ ਅਚਾਨਕ ਲਾਪਤਾ ਹੋਣ ਨਾਲ ਸਾਰਾ ਪਰਿਵਾਰ ਹੈਰਾਨ ਪ੍ਰੇਸ਼ਾਨ ਹੈ। ਉਸ ਦੀ ਮਾਤਾ ਜਸਪਾਲ ਕੌਰ ਉਸ ਦਿਨ ਤੋਂ ਸਖ਼ਤ ਬਿਮਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰਵਿੰਦਰ ਸਿੰਘ ਖੁਦ ਖ਼ਬਰ ਪੜ੍ਹੇ ਤਾਂ ਉਹ ਤੁਰੰਤ ਘਰ ਵਾਪਸ ਪਰਤੇ। ਸ.ਸੁਰਿੰਦਰ ਸਿੰਘ ਨੇ ਪ੍ਰਸਾਸ਼ਨ ਤੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਸਦੇ ਪੁੱਤਰ ਨੂੰ ਲੱਭਣ ‘ਚ ਉਸ ਦੀ ਮਦਦ ਕੀਤੀ ਜਾਵੇ। ਜੇਕਰ ਉਹ ਕਿਸੇ ਦੇ ਸੰਪਰਕ ‘ਚ ਹੋਵੇ ਤਾਂ ਮੁਬਾਇਲ ਨੰਬਰ 9988025124, 9417136094 ਤੇ ਜਾਣਕਾਰੀ ਦੇ ਸਕਦਾ ਹੈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media