ਲੌਂਗੋਵਾਲ, 6 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ) – ਪ੍ਰਸਿੱਧ ਚਿੱਤਰਕਾਰ ਇੰਦਰਜੀਤ ਸਿੰਘ ਮਾਨਸਾ ਦੀ ਭੈਣ ਅਤੇ ਨਾਮਵਰ ਵੀਡੀਓ ਡਾਇਰੈਕਟਰ ਗੁਰਦੀਪ
ਸਿੰਘ ਬੰਟੀ ਦੀ ਧਰਮ ਪਤਨੀ ਮੈਡਮ ਮੋਹਨਜੀਤ ਕੌਰ ਨੇ ਹੁਣ ਤੱਕ ਅਣਗਿਣਤ ਪੇਟਿੰਗਾਂ ਹੱਥੀਂ ਤਿਆਰ ਕਰਕੇ ਅਨੇਕਾ ਮਾਣ ਸਨਮਾਨ ਹਾਸਲ ਕੀਤੇ ਹਨ।ਉਸ ਦੀਆਂ ਬਣਾਈਆਂ ਪੇਟਿੰਗਾਂ ਦੇਸ਼ ਵਿਦੇਸ਼ ਵਿੱਚ ਮਕਬੂਲ ਹਨ।ਚਿੱਤਰਕਾਰੀ ਦੇ ਖੇਤਰ ਵਿੱਚ ਸਥਾਪਿਤ ਮੋਹਨਜੀਤ ਕੌਰ ਆਪਣੀਆਂ ਪਰਿਵਾਰਕ ਜਿੰਮੇਵਾਰੀ ਵੀ ਤਨਦੇਹੀ ਨਾਲ ਨਿਭਾਉਂਦਿਆਂ ਔਰਤਾਂ ਦੇ ਕੱਪੜਿਆਂ ਦੀ ਸਿਲਾਈ ਕਢਾਈ ਦਾ ਕੰਮ ਵੀ ਕਰ ਰਹੀ ਹੈ। ਉਹ ਅਨੇਕਾਂ ਮੁਟਿਆਰਾਂ ਨੂੰ ਸਿਲਾਈ ਕਢਾਈ ਦਾ ਹੁਨਰ ਵੀ ਸਿਖਾ ਚੁੱਕੀ ਹੈ।ਅਨੇਕਾਂ ਕਲਾਵਾਂ ਦਾ ਸੁਮੇਲ ਚਿੱਤਰਕਾਰਾ ਮੋਹਨਜੀਤ ਕੌਰ ਆਪਣੇ ਪਰਿਵਾਰ ਵਿਚੋਂ ਮਿਲੀ ਚਿੱਤਰਕਾਰੀ ਦੀ ਵਿਰਾਸਤ ਨੂੰ ਸੰਭਾਲਣ ਲਈ ਯਤਨਸ਼ੀਲ ਹੈ।ਅਜਕਲ੍ਹ ਆਪਣੇ ਸਹੁਰੇ ਪਰਿਵਾਰ ਲਹਿਰਾਗਾਗਾ ਵਿਖੇ ਆਪਣੇ ਪਤੀ ਗੁਰਦੀਪ ਸਿੰਘ ਬੰਟੀ ਅਤੇ ਦੋ ਬੱਚਿਆਂ ਨਾਲ ਦੀ ਜ਼ਿੰਦਗੀ ਬਤੀਤ ਕਰ ਰਹੀ ਹੈ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media