ਕਪੂਰਥਲਾ, 9 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਹਤਿਆਤ ਵਜੋਂ ਜ਼ਿਲ੍ਹੇ ਵਿਚ 1928 ਬੈਡਾਂ ਦੀ ਸਮਰੱਥਾ ਵਾਲੇ ਸੱਤ ‘ਕੋਵਿਡ-19
ਕੇਅਰ ਸੈਂਟਰ’ ਸਥਾਪਿਤ ਕੀਤੇ ਗਏ ਹਨ।ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿਚ ਕੁੱਲ 495 ਕਮਰੇ ਅਤੇ 38 ਹਾਲ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੁਰਦੁਆਰਾ ਬੇਬੇ ਨਾਨਕੀ ਸੁਲਤਾਨਪੁਰ ਲੋਧੀ, ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ ਰਿਨੇਵਲ ਐਨਰਜੀ ਕਪੂਰਥਲਾ, ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ, ਐਸ.ਜੀ.ਐਲ ਚੈਰੀਟੇਬਲ ਹਸਪਤਾਲ ਮੁਸਤਫਾਬਾਦ (ਸੁਭਾਨਪੁਰ) ਅਤੇ ਜੀ.ਐਨ.ਏ ਯੂਨੀਵਰਸਿਟੀ ਫਗਵਾੜਾ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਦੋ ਸੈਂਟਰ ਬਣਾਏ ਗਏ ਹਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 140 ਕਮਰਿਆਂ ਵਾਲੇ ਸੈਂਟਰ ਦੀ ਸਮਰੱਥਾ 420 ਹੈ।ਇਸੇ ਤਰ੍ਹਾਂ ਗੁਰਦੁਆਰਾ ਬੇਬੇ ਨਾਨਕ ਸੁਲਤਾਨਪੁਰ ਲੋਧੀ ਵਿਖੇ 17 ਕਮਰਿਆਂ ਵਿਚ 51 ਬੈਡ, ਸਰਦਾਰ ਸਵਰਨ ਸਿੰਘ ਨੈਸ਼ਨਲ ਰਿਨੇਵਲ ਐਨਰਜੀ ਕਪੂਰਥਲਾ ਵਿਖੇ 30 ਕਮਰਿਆਂ ਵਿੱਚ 30 ਬੈਡ, ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ 150 ਕਮਰਿਆਂ ਵਿੱਚ 150 ਬੈਡ ਅਤੇ 70 ਕਮਰਿਆਂ ਵਿੱਚ 90 ਬੈਡ, ਐਸ.ਜੀ.ਐਲ ਚੈਰੀਟੇਬਲ ਹਸਪਤਾਲ ਮੁਸਤਫਾਬਾਦ (ਸੁਭਾਨਪੁਰ) ਵਿਖੇ 16 ਕਮਰਿਆਂ ਵਿਚ 29 ਬੈਡ ਅਤੇ ਜੀ.ਐਨ.ਏ ਯੂਨੀਵਰਸਿਟੀ ਫਗਵਾੜਾ ਵਿਖੇ 72 ਕਮਰਿਆਂ ਵਿੱਚ 200 ਬੈਡ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 345 ਬੈਡ ਵਾਲੇ 23 ਹਾਲ, ਗੁਰਦੁਆਰਾ ਬੇਬੇ ਨਾਨਕੀ ਸੁਲਤਾਨਪੁਰ ਲੋਧੀ ਵਿਖੇ 500 ਬੈਡ ਵਾਲੇ ਹਾਲ ਅਤੇ ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ ਰਿਨੇਵਲ ਐਨਰਜੀ ਕਪੂਰਥਲਾ ਵਿਖੇ 16 ਬੈਡ ਦੀ ਸਮਰੱਥਾ ਵਾਲੇ 4 ਹਾਲ ਅਤੇ ਐਸ.ਜੀ.ਐਲ ਚੈਰੀਟੇਬਲ ਹਸਪਤਾਲ ਮੁਸਤਫਾਬਾਦ (ਸੁਭਾਨਪੁਰ) ਵਿਖੇ 97 ਬੈਡ ਦੀ ਸਮਰੱਥਾ ਵਾਲੇ 9 ਹਾਲ ਇਸ ਕੰਮ ਲਈ ਵਰਤੇ ਜਾ ਰਹੇ ਹਨ।
Check Also
ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤੇ ਦਾ ਆਯੋਜਨ
ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਵਿਖੇ ਪੀ.ਜੀ. ਹੋਮ …
Punjab Post Daily Online Newspaper & Print Media