ਪੀ.ਜੀ.ਆਈ ਚੰਡੀਗੜ੍ਹ ਵਿਖੇ ਲਏ ਸੀ ਅੰਤਿਮ ਸਾਹ
ਰੂਪਨਗਰ, 9 ਅਪੈ੍ਰਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਕਰੋਨਾ ਦੀ ਬਿਮਾਰੀ ਨਾਲ ਪੀੜਤ ਪਿੰਡ ਚਤਾਮਲੀ
ਨਿਵਾਸੀ ਦਾ ਵੀਰਵਾਰ ਨੂੰ ਕੋਵਿਡ-19 ਦੇ ਪ੍ਰੋਟੋਕੋਲ ਅਤੇ ਨਿਯਮਾਂ ਤਹਿਤ ਪਿੰਡ ਦੇ ਸਮਸ਼ਾਨ ਘਾਟ ਵਿਖੇ ਹੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਅੰਤਿਮ ਸੰਸਕਾਰ 2 ਹੈਲਥ ਵਰਕਰਾਂ, 2 ਵਲੰਟੀਅਰਾਂ ਅਤੇ ਮ੍ਰਿਤਕ ਦੇ ਇੱਕ ਪਰਿਵਾਰਕ ਮੈਂਬਰ ਵਲੋਂ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਕਰੋਨਾ ਨਾਲ ਪੀੜਤ ਵਿਅਕਤੀ ਨੇ ਪੀ.ਜੀ.ਆਈ ਚੰਡੀਗੜ੍ਹ ਵਿਖੇ ਅੰਤਿਮ ਸਾਹ ਲਏ ਸਨ।ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਇੱਛਾ ਸੀ ਕਿ ਮ੍ਰਿਤਕ ਦਾ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇ।ਇਸ ਲਈ ਸ਼ੈਪਸ਼ਲ ਇਜ਼ਾਜਤ ਲੈ ਕੇ ਨਿਯਮਾਂ ਤਹਿਤ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚਤਾਮਲੀ ਪਿੰਡ ਦੇ ਨਿਵਾਸੀਆਂ ਨੇ ਚੰਗੀ ਪਹਿਲ ਦਿਖਾਈ ਹੈ।ਚੰਡੀਗੜ੍ਹ ਐਡਮੀਸ਼ਟਰੇਸ਼ਨ ਵਲੋਂ ਇੱਕ ਫੈਸਲਾ ਲਿਆ ਗਿਆ ਸੀ ਕਿ ਜਿਸ ਦੇ ਤਹਿਤ ਇਸ ਤਰ੍ਹਾਂ ਦੇ ਕੇਸਾਂ ਦਾ ਚੰਡੀਗੜ੍ਹ ਵਿਖੇ ਹੀ ਸੰਸਕਾਰ ਕੀਤਾ ਜਾਵੇਗਾ।ਫਿਰ ਵੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੀ ਇੱਛਾ ਅਨੁਸਾਰ ਜ਼ਿਲ੍ਹਾ ਪ੍ਰਸ਼ਾਸ਼ਨ ਚੰਡੀਗੜ੍ਹ ਅਤੇ ਸਿਹਤ ਵਿਭਾਗ ਵਲੋਂ ਸ਼ੈਪਸ਼ਲ ਆਗਿਆ ਲੈ ਕੇ ਸਾਰੀ ਪ੍ਰਕਿਰਿਆ ਪੂਰੀ ਕਰਨ ਉੋਪਰੰਤ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਸਸਕਾਰ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ।
Punjab Post Daily Online Newspaper & Print Media