ਫਰੀਦਕੋਟ, 10 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਇਰਸ ਨਾਲ ਪੀੜਤ ਮ੍ਰਿਤਕ ਦੀ ਦੇਹ ਦਾ ਸਸਕਾਰ ਕਰਨ ਲਈ ਭਾਰਤ ਸਰਕਾਰ ਦੇ ਸਿਹਤ ਤੇ
ਪਰਿਵਾਰ ਭਲਾਈ ਮੰਤਰਾਲਾ ਨਵੀਂ ਦਿੱਲੀ ਅਤੇ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਲੋਂ ਕਰੋਨਾ ਵਾਇਰਸ ਪੀੜਤਾਂ ਦੀ ਮੌਤ ਹੋ ਜਾਣ ਦੀ ਸੂਰਤ ਵਿਚ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਲਈ ਹਦਾਇਤਾਂ/ਗਾਈਡਲੈਂਸ ਜਾਰੀ ਕੀਤੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਕੋਰੋਨਾ ਵਾਇਰਸ ਪੀੜਤ ਵਿਅਕਤੀ ਦੀ ਮੌਤ ਹੋ ਜਾਣ ਉਪਰੰਤ ਮ੍ਰਿਤਕ ਦੇਹ ਪਰਿਵਾਰ ਦੇ ਮੈਂਬਰਾਂ ਵੱਲੋਂ ਹੀ ਸਬੰਧਤ ਹਸਪਤਾਲ ਤੋਂ ਪ੍ਰਾਪਤ ਕੀਤੀ ਜਾਵੇਗੀ ਅਤੇ ਸਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਪਰਿਵਾਰ ਵਲੋਂ ਸਰਕਾਰ ਦੀਆਂ ਗਾਈਡਲਾਈਨਜ਼/ ਹਦਾਇਤਾਂ ਮੁਤਾਬਿਕ ਸਰਕਾਰੀ ਗਠਿਤ ਕਮੇਟੀ ਦੀ ਹਾਜ਼ਰੀ ਵਿੱਚ ਕਰਨਾ ਲਾਜ਼ਮੀ ਹੋਵੇਗਾ।
ਜੇਕਰ ਮ੍ਰਿਤਕ ਦੇ ਪਰਿਵਾਰ ਦਾ ਮੈਂਬਰ ਉਸ ਦੀ ਲਾਸ਼ ਸਸਕਾਰ ਕਰਨ ਲਈ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਅਜਿਹੀ ਸਥਿਤੀ ਵਿਚ ਸਬੰਧਤ ਹਸਪਤਾਲ ਦੇ ਡਾਕਟਰ/ਮੈਡੀਕਲ ਸੁਪਰਡੈਂਟ ਵਲੋਂ ਇਸ ਬਾਰੇ ਸਬੰਧਤ ਥਾਣੇ ਦੇ ਮੁੱਖ ਥਾਣਾ ਅਫਸਰ ਨੂੰ ਲਿਖਤੀ ਸੂਚਨਾ ਭੇਜੀ ਜਾਵੇਗੀ।
ਡਾਕਟਰ/ਮੈਡੀਕਲ ਸੁਪਰਡੈਂਟ ਵਲੋਂ ਸੂਚਨਾ ਮਿਲਣ ਉਪਰੰਤ ਸਬੰਧਤ ਥਾਣੇ ਦਾ ਮੁਖੀ ਜਾਂ ਉਸ ਵਲੋਂ ਨਿਯੁੱਕਤ ਕੀਤੇ ਥਾਣੇਦਾਰ ਤੁਰੰਤ ਪੰਜਾਬ ਪੁਲਿਸ ਰੂਲਜ਼-1929 ਦੇ ਸਬ ਪੈਰਾ (6) ਪੈਰਾ 25:36 ਨੂੰ ਮੁੱਖ ਰੱਖਦੇ ਹੋਏ ਪੜਤਾਲ/ਲੋੜੀਂਦੀ ਕਾਰਵਾਈ ਕਰਨ ਉਪਰੰਤ ਜੇਕਰ ਪਾਇਆ ਜਾਂਦਾ ਹੈ ਤਾਂ ਇਸ ਮ੍ਰਿਤਕ ਦਾ ਕੋਈ ਵੀ ਪਰਿਵਾਰਿਕ ਮੈਂਬਰ ਜਾਂ ਮਿੱਤਰ, ਮ੍ਰਿਤਕ ਦੀ ਦੇਹ ਲੈਣ ਨੂੰ ਤਿਆਰ ਨਹੀਂ ਹਨ ਤਾਂ ਇਸ ਮ੍ਰਿਤਕ ਦੇਹ ਨੂੰ ਅਨਕਲੇਮਡ ਡੈਡ ਬਾਡੀ ਤਸੱਵਰ ਕਰਦੇ ਹੋਏ ਮ੍ਰਿਤਕ ਦੀ ਲਾਸ਼ ਦਾ ਸਸਕਾਰ ਕਰਵਾਉਣ ਲਈ ਕਾਰਵਾਈ ਆਰੰਭ ਕਰੇਗਾ।
ਸਬੰਧਤ ਉਪ ਮੈਜਿਸਟਰੇਟ ਆਪਣੇ ਵੱਲੋਂ ਇਸ ਮੰਤਵ ਲਈ ਕਾਰਜਕਾਰੀ ਮੈਜਿਸਟਰੇਟ ਨੂੰ ਤੁਰੰਤ ਡਿਊਟੀ ਮੈਜਿਸਟਰੇਟ ਨਿਯੁੱਕਤ ਕਰੇਗਾ, ਜੋ ਪੁਲਿਸ, ਸਿਹਤ ਵਿਭਾਗ ਅਤੇ ਨਗਰ ਕੌਂਸਲ ਵਲੋਂ ਗਠਿਤ ਕੀਤੀ ਗਈ ਟੀਮ ਨਾਲ ਤਾਲਮੇਲ ਕਰਕੇ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਦਰਸਾਈਆਂ ਹਦਾਇਤਾਂ ਅਤੇ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨਵੀਂ ਦਿੱਲੀ ਵਲੋਂ ਜਾਰੀ ਕੋਵਿਡ 19 ਗਾਈਡਲਾਈਨਜ਼ ਆਨ ਡੈਡ ਬਾਡੀ ਮੈਨੇਜਮੈਂਟ ਵਿਚ ਦਰਸਾਈਆਂ ਗਾਈਡਲਾਈਨਜ਼ ਨੂੰ ਮੁੱਖ ਰੱਖਦੇ ਹੋਏ ਮ੍ਰਿਤਕ ਦਾ ਸਸਕਾਰ ਆਪਣੀ ਹਾਜ਼ਰੀ ਵਿਚ ਕਰਵਾਏਗਾ।
ਮ੍ਰਿਤਕ ਦਾ ਸਸਕਾਰ ਕਰਨ ਤੋਂ ਪਹਿਲਾਂ ਸਬੰਧਤ ਡਿਊਟੀ ਮੈਜਿਸਟਰੇਟ ਅਤੇ ਮੁੱਖ ਥਾਣਾ ਅਫਸਰ ਸਾਂਝੇ ਤੌਰ ‘ਤੇ ਆਪਣੇ ਵਲੋਂ ਮ੍ਰਿਤਕ ਦੇ ਪਰਿਵਾਰ ਨੂੰ ਇਸ ਗੱਲ ਲਈ ਜ਼ਰੂਰ ਪ੍ਰੇਰਿਤ ਕਰਨਗੇ ਕਿ ਉਹ ਮ੍ਰਿਤਕ ਦੇ ਅੰਤਿਮ ਸਸਕਾਰ ਵਿਚ ਹਾਜ਼ਰ ਹੋ ਕੇ ਅੰਤਿਮ ਰਸਮਾਂ ਨਿਭਾਉਣ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media