ਧੂਰੀ, 10 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਦਫਤਰ ਨਗਰ ਕੌਂਸਲ ਧੂਰੀ ਵਿਖੇ ਮਾਨਯੋਗ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਪਟਿਆਲਾ ਮਿਸ.
ਜਸ਼ਨਪ੍ਰੀਤ ਕੌਰ ਗਿੱਲ ਵੱਲੋਂ ਕੋਵਿਡ-19 ਵਾਇਰਸ ਦੇ ਪ੍ਰਬੰਧਾਂ ਸਬੰਧੀ ਨਗਰ ਕੌਂਸਲ ਵੱਲੋ ਕੀਤੀ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਗਿਆ।ਡਿਪਟੀ ਡਾਇਰੈਕਟਰ ਵੱਲੋਂ ਨਗਰ ਕੌਂਸਲ ਦੇ ਸਾਰੇ ਸਫਾਈ ਕਰਮਚਾਰੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਉਨਾਂ ਨੂੰ ਦਸਤਾਨੇ, ਹੈਂਡ ਸੈਨੀਟਾਈਜ਼ਰ, ਰੇਡੀਅਮ ਜੈਕਟ, ਮਾਸਕ ਆਦਿ ਸੇਫਟੀ ਕਿੱਟਾਂ ਮੁਹਈਆ ਕਰਵਾਉਣ ਦੀ ਹਦਾਇਤ ਕੀਤੀ ਗਈ।ਇਸ ਮੌਕੇ ਕਾਰਜ਼ ਸਾਧਕ ਅਫਸਰ ਅਸ਼ਵਨੀ ਕੁਮਾਰ, ਮਨਿੰਦਰਪਾਲ ਸਿੰਘ ਰੰਧਾਵਾ ਕਾਰਜ ਸਾਧਕ ਅਫਸਰ ਧੂਰੀ, ਰਾਜੇਸ਼ ਕੁਮਾਰ ਸੈਨੇਟਰੀ ਇੰਸਪੈਕਟਰ, ਨਰਿੰਦਰ ਕੁਮਾਰ ਏ.ਈ, ਨਵਦੀਪ ਕੁਮਾਰ ਐਸ.ਐਸ. ਅਤੇ ਸੰਦੀਪ ਸਿੰਘ ਸੀ.ਐਫ ਆਦਿ ਵੀ ਹਾਜਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਾਂਝੀ ਦਾਖਲਾ ਪ੍ਰੀਖਿਆ ‘ਚ ਬੈਠੇ 2677 ਵਿਦਿਆਰਥੀ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਡਾ. …
Punjab Post Daily Online Newspaper & Print Media