Sunday, August 30, 2026

ਬੈਂਕ ਤੇ ਹਸਪਤਾਲ ਜਾਂਦੇ ਵਕਤ ਰੱਖੋ ਆਪਸੀ ਦੂਰੀ ਦਾ ਪੂਰਾ ਖਿਆਲ – ਸਿਵਲ ਸਰਜਨ

ਕਿਹਾ ਘਰੋਂ ਬਾਹਰ ਨਿਕਲਦੇ ਵਕਤ ਮਾਸਕ ਦੀ ਵਰਤੋਂ ਜ਼ਰੂਰ ਕਰੋ
ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਵਲ ਸਰਜਨ ਅੰਮ੍ਰਿਤਸਰ ਡਾ. ਜੁਗਲ ਕਿਸ਼ੋਰ, ਜਿੰਨਾ ਨੇ ਅੱਜ ਹੀ ਆਪਣਾ ਅਹੁੱਦਾ ਸੰਭਲਿਆ ਹੈ, ਨੇ Corona fightsਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਵਿਚ ਬੈਂਕ ਅਤੇ ਹਸਪਤਾਲ ਜਾਂਦੇ ਲੋਕਾਂ ਨੂੰ ਸੁਚੇਤ ਕਰਦੇ ਕਿਹਾ ਕਿ ਦੋਵਾਂ ਥਾਵਾਂ ਉਤੇ ਹੀ ਆਪਸੀ ਦੂਰੀ, ਜੋ ਕਿ ਘੱਟੋ-ਘੱਟ 2 ਮੀਟਰ ਹੋਵੇ, ਨੂੰ ਹਰ ਥਾਂ ਬਣਾਈ ਰੱਖੋ।ਉਨਾਂ ਕਿਹਾ ਕਿ ਦਰਵਾਜ਼ੇ, ਪੌੜੀ, ਲਿਫਟ, ਟੇਬਲ, ਪੈਨ, ਮੋਬਾਈਲ ਫੋਨ, ਏ.ਟੀ.ਐਮ ਆਦਿ ਆਮ ਵਰਤੀਆਂ ਜਾਂਦੀਆਂ ਵਸਤਾਂ ਜਿੰਨਾ ਉਤੇ ਕਿਸੇ ਆਦਮੀ ਦੇ ਥੁੱਕ ਆਦਿ ਲੱਗਾ ਹੋਵੇ, ਤਾਂ ਉਥੇ ਲੱਗੇ ਹੱਥ ਜਦੋਂ ਇਕ ਤੰਦਰੁਸਤ ਆਦਮੀ ਆਪਣੇ ਮੂੰਹ ਜਾਂ ਨੱਕ ਨੂੰ ਲਗਾ ਲਵੇ ਤਾਂ ਵੀ ਇਹ ਵਾਇਰਸ ਉਸ ਆਦਮੀ ਦੇ ਅੰਦਰ ਦਾਖਲ ਹੋ ਜਾਂਦਾ ਹੈ।ਇਸ ਲਈ ਕਿਸੇ ਵੀ ਚੀਜ਼ ਨੂੰ ਛੂਹਣ ਮਗਰੋਂ ਆਪਣੇ ਹੱਥ ਅਲਕੋਹਲ ਅਧਾਰਿਤ ਸੈਨੇਟਾਇਜ਼ਰ ਜਾਂ ਸਾਬਣ ਨਾਲ ਚੰਗੀ ਤਰਾਂ ਧੋਵੋ।ਜਨਤਕ ਸਥਾਨ ਤੋਂ ਵਾਪਸ ਆਉਣ ਲੱਗੇ ਜਦ ਵੀ ਆਪਣੀ ਕਾਰ ਜਾਂ ਮੋਟਰ ਸਾਈਕਲ, ਸਕੂਟਰ ਆਦਿ ਦੀ ਵਰਤੋਂ ਕਰੋ, ਉਸ ਉਤੇ ਸਵਾਰ ਹੋਣ ਤੋਂ ਪਹਿਲਾਂ ਭਾਵ ਕਾਰ ਦਾ ਦਰਵਾਜ਼ਾ ਆਦਿ ਖੋਲਣ ਤੋਂ ਪਹਿਲਾਂ ਹੀ ਆਪਣੇ ਹੱਥ ਸਾਫ ਕਰ ਲਵੋ।ਇਸੇ ਤਰਾਂ ਘਰ ਦਾਖਲ ਹੋਣ ਸਾਰ ਹੀ ਕਿਸੇ ਵਸਤੂ ਨੂੰ ਹੱਥ ਲਗਾਉਣ ਤੋਂ ਪਹਿਲਾਂ ਆਪਣੇ ਬੂਟ ਜਾਂ ਚੱਪਲ ਵਿਹੜੇ ਵਿਚ ਹੀ ਉਤਾਰੋ, ਪਰਸ, ਗੱਡੀ ਦੀ ਚਾਬੀ ਆਦਿ ਬਾਹਰ ਹੀ ਕਿਸੇ ਬਾਕਸ ਵਿਚ ਪਾ ਦਿਉ ਅਤੇ ਨਹਾ ਕੇ ਕੱਪੜੇ ਬਦਲੋ। ਇਸ ਮਗਰੋਂ ਹੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਮਿਲੋ ਜਾਂ ਕਿਸੇ ਚੀਜ਼ ਨੂੰ ਹੱਥ ਲਗਾਓ।ਇਹ ਵੀ ਜ਼ਰੂਰੀ ਹੈ ਕਿ ਹਰ ਵਿਅਕਤੀ ਬਾਹਰ ਨਿਕਲਣ ਵੇਲੇ ਮਾਸਕ ਦੀ ਵਰਤੋਂ ਕਰੇ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …