ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਹਾੜੀ ਦੀ ਮੁੱਖ ਫਸਲ ਕਣਕ ਦੀ ਕਟਾਈ/ਗਹਾਈ ਕਰੀਬ 8-10 ਦਿਨਾਂ ਤੱਕ ਅੰਮ੍ਰਿਤਸਰ ਜ਼ਿਲੇ ਅੰਦਰ
‘ਚ ਸ਼ੁਰੂ ਹੋਣ ਜਾ ਰਹੀਂ ਹੈ।ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਗੰਭੀਰ ਸਥਿਤੀ ਦੇਖਦਿਆ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਇਆ ਹੋਇਆ ਹੈ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲਾ ਅੰਮ੍ਰਿਤਸਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਕਣਕ ਦੀ ਕਟਾਈ ਲਈ ਹਾਰਵੈਸਟਰ ਕੰਬਾਇਨਾਂ ਅਤੇ ਪਸ਼ੂਆਂ ਦੇ ਚਾਰੇ ਲਈ ਤੂੜੀ ਬਣਾਉਣ ਲਈ ਸਟਰਾਅ ਰੀਪਰਾਂ ਦੇ ਓਪਰੇਟਰਾਂ/ਮਾਲਕਾਂ ਨੂੰ ਕਰਫਿਊ ਪਾਸ ਜ਼ਿਲਾ ਮਜਿਸਟਰੇਟ ਅੰਮ੍ਰਿਤਸਰ ਦੀਆਂ ਹਦਾਇਤਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਦੇ ਦਫਤਰ ਤੋਂ ਜਾਰੀ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋ ਨੇ ਦੱਸਿਆ ਕਿ ਕਣਕ ਦੀ ਕਟਾਈ ਲਈ ਕੁੱਝ ਹਾਰਵੈਸਟਰ ਕੰਬਾਇਨਾਂ ਅਤੇ ਸਟਰਾਅ ਰੀਪਰ ਸਟੇਟ ਤੋਂ ਬਾਹਰ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਯੂ.ਪੀ ਅਦਿ ਵਿਖੇ ਜਾ ਕੇ ਕਣਕ ਦੀ ਕਟਾਈ ਕਰਕੇ ਵਾਪਿਸ ਪੰਜਾਬ ਵਿੱਚ ਆਉਦੀਆਂ ਹਨ।ਇਸੇ ਤਰਾਂ ਰਿਪੇਅਰ ਆਦਿ ਕਰਾਉਣ ਲਈ ਮਕੈਨਿਕਲ ਵਰਕਸ਼ਾਪ ਅਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਨੂੰ ਵੀ ਸਵੇਰੇ 6 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਖੋਲਣ ਦੇ ਪਾਸ ਜਾਰੀ ਕੀਤੇ ਗਏ ਹਨ।
ਮੁੱਖ ਖੇਤੀਬਾੜੀ ਅਫਸਰ ਡਾ. ਹਰਿੰਦਰਜੀਤ ਸਿੰਘ ਅਤੇ ਖੇਤੀ ਇੰਜੀਨੀਅਰ ਰਣਬੀਰ ਸਿੰਘ ਰੰਧਾਵਾ ਦੇ ਦੱਸਣ ਅਨੁਸਾਰ ਜ਼ਿਲੇ ਅੰਦਰ ਅੱਜ ਤੱਕ 568 ਕੰਬਾਇਨਾਂ ਅਤੇ ਕਰੀਬ 700 ਸਟਰਾਅ ਰੀਪਰ ਮਾਲਕਾ/ਓਪਰੇਟਰਾਂ ਨੂੰ ਕਰਫਿਊ ਪਾਸ ਜਾਰੀ ਕੀਤੇ ਗਏ ਹਨ।ਇਸ ਦੇ ਨਾਲ ਹੀ ਇਨਾਂ ਸਾਰੀ ਖੇਤੀ ਮਸ਼ੀਨਾਂ ਦਾ ਕੰਮ ਕਰਨ ਵਾਲੇ ਓਪਰੇਟਰ/ਹੈਲਪਰ ਕਾਮਿਆਂ ਨੂੰ ਸਮਾਜਿਕ ਦੂਰੀ ਰੱਖਣ, ਆਪਣੇ ਮੂੰਹ ਨੂੰ ਮਾਸਕ ਜਾਂ ਸਾਫ ਕਪੜੇ ਨਾਲ ਢੱਕਣ, ਹੱਥ-ਬਾਹਵਾਂ ਬਾਰ ਬਾਰ ਸਾਬਣ ਨਾਲ ਧੋਣ ਅਤੇ ਸੈਨੀਟਾਈਜ਼ਰ ਅਤੇ ਇਕ ਪਿੱਠੂ ਸਪਰੇਅ ਪੰਪ ਨਾਲ ਮਸ਼ੀਨ ਸਮੇਤ ਆਪਣੇ ਸ਼ਰੀਰ ਤੇ ਸਪਰੇਅ ਕਰਨ ਲਈ ਖਾਸ ਹਦਾਇਤਾਂ ਕੀਤੀਆਂ ਗਈਆਂ ਹਨ।ਬਾਹਰਲੇ ਸੂਬੇ ਤੋਂ ਵਾਪਿਸ ਆਈਆਂ ਕੰਬਾਇਨਾਂ ਨੂੰ ਵੀ ਜ਼ਿਲੇ ਅੰਦਰ ਪਿੰਡਾਂ ਵਿਚ ਕਣਕ ਦੀ ਕਟਾਈ ਕਰਨ ਸਮੇਂ ਸੈਨੇਟਾਈਜ਼ ਕਰਨ ਦੀਆਂ ਹਦਾਇਤਾਂ ਮਾਨਯੋਗ ਖੇਤੀਬਾੜੀ ਸੈਕਟਰੀ ਪੰਜਾਬ ਕਾਹਨ ਸਿੰਘ ਪਨੂੰ ਦੀਆਂ ਪ੍ਰਾਪਤ ਹੋਈਆਂ ਹਦਾਇਤਾਂ ਬਲਾਕ ਖੇਤੀਬਾੜੀ ਅਫਸਰਾਂ ਨੂੰ ਇਨ ਬਿਨ ਪਾਲਣਾ ਕਰਨ ਲਈ ਭੇਜ ਦਿੱਤੀਆਂ ਗਈਆਂ ਹਨ ਤਾਂ ਜੋ ਖੇਤਾਂ ਵਿੱਚ ਕੰਮ ਕਰਨ ਵਾਲੇ ਚਾਲਕਾ/ਕਾਮਿਆ ਨੂੰ ਸੁਰੱਖਿਅਤ ਕੀਤਾ ਜਾ ਸਕੇ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media