ਨੰਗਲ, 11 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਨੰਗਲ ਐਚ.ਐਸ ਅਟਵਾਲ ਨੇ ਆਮ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਰਾਸ਼ਨ/ਸਮਾਨ ਦੀ
ਜਰੂਰਤ ਨੂੰ ਹੋਰ ਦਰੁੱਸਤ ਕਰਨ ਲਈ ਸ਼ਹਿਰੀ ਖੇਤਰ ਦੀਆਂ ਕਰਿਆਨੇ ਦੀਆਂ ਦੁਕਾਨਾਂ ਓਡ/ਈਵਨ ਫਾਰਮੁੱਲੇ ਦੇ ਅਧਾਰ ‘ਤੇ ਵਾਰਡ ਅਨੁਸਾਰ ਖੋਲਣ ਦੇ ਹੁਕਮ ਜਾਰੀ ਕੀਤੇ ਹਨ।ਓਡ ਨੰਬਰ ਵਾਲੇ ਵਾਰਡ ਜਿਵੇਂ ਕਿ 1, 3, 5, 7, 9, 11, 13, 15, 17 ਅਤੇ 19 ਨੂੰ ਸੋਮਵਾਰ, ਬੁੱਧਵਾਰ, ਸ਼ੁਕਰਵਾਰ ਅਤੇ ਐਤਵਾਰ ਨੂੰ ਖੋਲਿਆ ਜਾਵੇਗਾ।ਇਸੇ ਤਰ੍ਹਾਂ ਈਵਨ ਨੰਬਰ ਵਾਲੇ ਵਾਰਡ ਜਿਵੇਂ ਕਿ 2, 4, 6, 8, 10, 12, 14, 16 ਅਤੇ 18 ਨੂੰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਇਹ ਹੁਕਮ ਪਹਿਲੇ ਖੋਲੇ ਗਏ ਕਰਿਆਨਾ ਸਟੋਰਾਂ ‘ਤੇ ਵੀ ਲਾਗੂ ਹੋਣਗੇ।
ਐਚ.ਐਸ.ਅਟਵਾਲ ਨੇ ਦੱਸਿਆ ਕਿ ਨਗਰ ਕੋਸਲ ਨੰਗਲ ਦੇ ਏਰੀਏ ਵਿਚ ਕਰਿਆਨਾ ਸਟੋਰ ਦੀਆਂ ਦੁਕਾਨਾ ਸਵੇਰੇ 8 ਵਜੇ ਤੋ 2 ਵਜੇ ਤੱਕ ਖੁੱਲੀਆਂ ਰਹਿਣਗੀਆਂ।ਜੇਕਰ ਕਿਸੇ ਸ਼ਹਿਰ ਵਾਸੀ ਨੂੰ ਕਰਿਆਨੇ ਦੀ ਜਰੂਰਤ ਹੋਵੇ ਤਾਂ ਉਹ ਇਸ ਦੀ ਮੰਗ ਸਵੇਰੇ 8 ਵਜੇ ਤੋ 12 ਵਜੇ ਤੱਕ ਬਣਾਏ ਗਏ ਕੰਟਰੋਲ ਰੂਮ ਨੰਬਰ: 01887-221030 ‘ਤੇ ਨੋਟ ਕਰਵਾ ਸਕਦਾ ਹੈ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media