Friday, September 25, 2026

ਓਮ ਪ੍ਰਕਾਸ਼ ਸੋਨੀ ਨੇ ਸ੍ਰੀ ਵਾਲਮੀਕ ਪ੍ਰਗਟ ਦਿਵਸ ਸਬੰਧੀ ਸ਼ੋਭਾ ਯਾਤਰਾ ਦਾ ਕੀਤਾ ਸ਼ੁਭ-ਅਰੰਭ

PPN07101425

ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਸਿੰਘ) -ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਗੋਦਾਮ ਮੁਹੱਲਾ ਵਿਖੇ ਸ਼ਰਧਾ ਸਹਿਤ ਮਨਾਇਆ ਗਿਆ।ਪ੍ਰਗਟ ਦਿਵਸ ਸਬੰਧੀ ਇੱਕ ਸ਼ੋਭਾ ਯਾਤਰਾ ਅਯੋਜਿਤ ਕੀਤੀ ਗਈ, ਜਿਸ ਦਾ ਸ਼ੁੱਭ ਅਰੰਭ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਤੇ ਮਾਝਾ ਜੋਨ ਦੇ ਇੰਚਾਰਜ ਸ੍ਰੀ ਓਮ ਪ੍ਰਕਾਸ਼ ਨੇ ਕੀਤਾ ਅਤੇ ਉਨਾਂ ਨੇ ਸਮੂਹ ਵਾਲਮੀਕ ਭਾਈਚਾਰੇ ਨੂੰ ਵਧਾਈ ਦਿੱਤੀ।ਇਸ ਸ਼ੋਭਾ ਯਾਤਰਾ ਵਿੱਚ ਨਗਰ ਨਗਮ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ, ਡਾ. ਰਾਜ ਕੁਮਾਰ ਉੱਪ ਚੇਅਰਮੈਨ ਐਸ.ਚੀ.ਐਸ.ਟੀ ਕਮਿਸ਼ਨ ਤੇ ਵਿਧਾਇਕ ਨੇ ਵਿਸ਼ੇਸ਼ ਤੌਰ ‘ਤੇ ਹਾਜਰੀ ਭਰੀ ।ਇਸ ਅਵਸਰ ‘ਤੇ ਵਿਧਾਇਕ ਸੋਨੀ ਨੇ ਵਾਲਮੀਕ ਟਰੱਸਟ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਪ੍ਰੰਪਰਾ ਅਨੁਸਾਰ ਕਮੇਟੀ ਦੇ ਚੇਅਰਮੈਨ ਨੂੰ ਪਗੜੀ ਬੰਨੀ।ਮੰਦਰ ਕਮੇਟੀ ਵਲੋਂ ਸ੍ਰੀ ਸੋਨੀ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸ਼ੋਭਾ ਯਾਤਰਾ ਵਿੱਚ ਪ੍ਰਧਾਨ ਸੰਜੇ ਖੋਸਲਾ, ਤੋਸ਼ਾ ਪਹਿਲਵਾਨ, ਮਹੇਸ਼ ਖੰਨਾ, ਅੰਮ੍ਰਿਤਸਰ ਲੋਕ ਸਭਾ ਯੂਥ ਕਾਂਗਰਸ ਪ੍ਰਧਾਨ ਵਿਕਾਸ ਸੋਨੀ, ਪਰਮਜੀਤ ਸਿੰਘ ਚੋਪੜਾ, ਸੁਨੀਲ ਕੌਂਟੀ, ਗੋਰਾ ਪ੍ਰਧਾਨ, ਸ਼ਿਵ ਪਾਲ ਚੌਧਰੀ ਆਦਿ ਵੀ ਮੌਜੂਦ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply