Saturday, October 17, 2026

ਲੋਕਾਂ ਨੂੰ ਕੋਵਿਡ 19 ਬਾਰੇ ਅਫਵਾਹਾਂ ਤੋਂ ਸਾਵਧਾਨ ਰਹਿਣ ਦੀ ਅਪੀਲ

ਬਠਿੰਡਾ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਵਿਡ 19 ਬਿਮਾਰੀ ਸਬੰਧੀ ਬਠਿੰਡਾ ਜ਼ਿਲੇ ਤੋਂ ਹੁਣ ਤੱਕ ਗਏ ਸਾਰੇ 103 ਨਮੂਨਿਆਂ ਦੀ ਜਾਂਚ ਰਿਪੋਟ ਨੈਗੇਟਿਵ Corona 1ਆਈ ਹੈ।ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਆਈ.ਏ.ਐਸ ਨੇ ਦੱਸਿਆ ਕਿ ਫਿਲਹਾਲ ਕਿਸੇ ਵੀ ਨਮੂਨੇ ਦੀ ਰਿਪੋਟ ਬਕਾਇਆ ਨਹੀਂ ਹੈ ਅਤੇ ਜ਼ਿਲੇ ਵਿਚ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ।ਉਨਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀ ਸਲਾਹ ਅਨੁਸਾਰ ਘਰ ਵਿਚ ਵੀ ਲਗਾਤਾਰ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਂਦੇ ਰਹਿਣ ਅਤੇ ਸਾਰੇ ਪ੍ਰਹੇਜ ਰੱਖਣ ਤਾਂ ਜੋ ਇਸ ਬਿਮਾਰੀ ਦੇ ਜ਼ਿਲੇ ਵਿਚ ਦਾਖਲੇ ਨੂੰ ਰੋਕੀ ਰੱਖਿਆ ਜਾ ਸਕੇ।
          ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ‘ਤੇ ਯਕੀਨ ਨਾ ਕਰਨ ਅਤੇ ਨਾ ਹੀ ਅਜਿਹਾ ਕੋਈ ਸੁਨੇਹਾ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾਵੇ ਜਿਸ ਦੇ ਸੱਚੇ ਹੋਣ ਵਾਰੇ ਕੋਈ ਯਕੀਨ ਨਾ ਹੋਵੇ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …