Saturday, September 5, 2026

ਪੁਲਿਸ ਮੁਲਾਜ਼ਮਾਂ `ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ `ਚ ਅਦਾਲਤ ਵਲੋਂ 11 ਦਿਨ ਦਾ ਪੁਲਿਸ ਰਿਮਾਂਡ

ਮਹਿਲਾ ਸਮੇਤ 11 ਜਣਿਆਂ ਦੀ 11 ਦਿਨ ਤੱਕ ਪੁਲਿਸ ਕਰੇਗੀ ਪੁਛਗਿੱਛ – ਐਸ.ਐਸ.ਪੀ

ਪਟਿਆਲਾ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੁਲਿਸ ਮੁਲਾਜ਼ਮਾਂ `ਤੇ ਸਬਜ਼ੀ ਮੰਡੀ ਸਨੌਰ ਵਿਖੇ ਕੀਤੇ ਜਾਨਲੇਵਾ ਹਮਲੇ ਵਾਲੇ ਵਿਅਕਤੀਆਂ ਨੂੰ ਅੱਜ ਪਟਿਆਲਾ Punjab-Policeਪੁਲਿਸ ਵਲੋਂ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੱਲ ਪੁਲਿਸ ਮੁਲਾਜ਼ਮਾਂ `ਤੇ ਹਮਲਾ ਕਰਕੇ ਭੱਜੇ ਵਿਅਕਤੀਆਂ ਨੂੰ ਬਲਬੇੜਾ ਨੇੜੇ ਇਕ ਡੇਰੇ ਵਿਚੋਂ ਕਾਬੂ ਕੀਤਾ ਗਿਆ ਸੀ।ਇਨ੍ਹਾਂ ਵਿੱਚ 1 ਮਹਿਲਾ ਸਮੇਤ 11 ਵਿਅਕਤੀ ਸ਼ਾਮਲ ਸਨ।
            ਐਸ.ਐਸ.ਪੀ ਨੇ ਦੱਸਿਆ ਕਿ ਅੱਜ ਇਨ੍ਹਾਂ 11 ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 24 ਅਪ੍ਰੈਲ ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।11 ਦਿਨਾਂ ਦੇ ਮਿਲੇ ਇਸ ਪੁਲਿਸ ਰਿਮਾਂਡ `ਚ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁਛਗਿੱਛ ਕੀਤੀ ਜਾਵੇਗੀ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …