ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼ੰਸ਼ਾਰ ਭਰ ‘ਚ ਫੈਲੀ ਹੋਈ ਕਰੋਨਾ ਵਾਇਰਾਸ ਦੀ ਮਹਾਮਾਰੀ ਦੇ ਚੱਲਦਿਆਂ ਆਮ ਲੋਕਾਂ, ਪੁਲਿਸ
ਜਵਾਨਾਂ, ਸਿਹਤ ਵਿਭਾਗ ਅਤੇ ਸਫਾਈ ਕਰਮਚਾਰੀਆਂ ਲਈ ਮਾਸਕ ਦੀ ਘਾਟ ਨੂੰ ਦੇਖਦਿਆਂ ਸਰਕਾਰੀ ਆਈ.ਟੀ.ਆਈ (ਇ:) ਰਈਆ (ਭਿੰਡਰ) ਅਤੇ ਬੇਰੀ ਗੇਟ ਅੰਮਿਤਸਰ ਪ੍ਰਿੰਸੀਪਲ ਰਣਜੀਤ ਕੋਰ ਨੇ ਸਟਾਫ ਦੀ ਮਦਦ ਨਾਲ ਤਿਆਰ ਕਰਕੇ 2000 ਮਾਸਕ ਕੈਬਨਿਟ ਮੰਤਰੀ ਓਮ ਪ੍ਰਕਾਸ ਸੋਨੀ ਨੂੰ ਸੌਂਪੇ ਹਮ, ਤਾਂ ਜੋ ਲੋੜਵੰਦਾਂ ਨੂੰ ਪਹੁੰਚਾਏ ਜਾ ਸਕਣ।
ਸੋਨੀ ਨੇ ਆਈ.ਟੀ.ਆਈ ਸਟਾਫ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਹ ਮਾਸਕ ਆਮ ਲੋਕਾਂ ਤੋਂ ਇਲਾਵਾ ਨਜ਼ਦੀਕੀ ਪੁਲਿਸ ਚੋਕੀਆਂ, ਪੁਲਿਸ ਥਾਣਿਆਂ, ਸਫਾਈ ਕਰਮਚਾਰੀਆਂ, ਗੁਰੂ ਨਾਨਕ ਦੇਵ ਹਸਪਤਾਲ ਅਤੇ ਹੋਰ ਹਸਪਤਾਲਾਂ ਵਿੱਚ ਮੁਫਤ ਵੰਡੇ ਜਾਣਗੇ।ਇਸੇ ਦੌਰਾਨ ਪ੍ਰਿੰਸੀਪਲ ਰਣਜੀਤ ਕੌਰ ਨੇ ਦੱਸਿਆ ਕਿ ਸਟਾਫ ਅਤੇ ਸਿਖਿਆਰਥਣਾਂ ਵਲੋਂ 10,000 ਹੋਰ ਮਾਸਕ ਬਣਾਏ ਜਾ ਰਹੇ ਹਨ।ਇਸ ਕੰਮ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਾਬਕਾ ਪ੍ਰਿੰਸੀਪਲ ਕਰਨੈਲ ਸਿੰਘ ਨੇ 5000/- ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ।ਇਸ ਸਮੇਂ 200 ਗਰੀਬ ਲੋਕਾਂ ਨੂੰ ਸੁੱਕਾ ਰਾਸ਼ਨ ਵੀ ਵੰਡਿਆ ਗਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media