Saturday, September 26, 2026

ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਕੋਵਿਡ 19 ਖਿਲਾਫ ਚਲਾ ਰਹੇ ਹਨ ਜਾਗਰੂਕਤਾ ਮੁਹਿੰਮ

ਪਿੰਡਾਂ ਦੇ ਨਾਲ-ਨਾਲ ਸੋਸ਼ਲ ਮੀਡੀਏ ਜ਼ਰੀਏ ਕਰ ਰਹੇ ਹਨ ਕੰਮ

ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਨੋਵਲ ਕੋਰੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋੋਂ ਰੋਕਣ ਲਈ ਨਹਿਰੂ ਯੁਵਾ ਕੇਂਦਰ ਨਾਲ ਸਬੰਧਤ PPNJ1604202004ਜ਼ਿਲ੍ਹੇ ਦੀਆਂ ਯੂੂਥ ਕਲੱਬਾਂ ਜਿੱਥੇ ਕੋੋਰੋੋਨਾ ਵਿਰੁੱਧ ਪਿੰਡਾਂ ਵਿਚ ਨਾਕੇ ਲਗਾ ਕੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਰੋਕ ਰਹੀਆਂ ਹਨ, ਉਥੇ ਸਾਵਧਾਨੀ ਵਾਲੀ ਜੰਗ ਲੜਨ ਦਾ ਸੁਨੇਹਾ ਸੋਸ਼ਲ ਮੀਡੀਆ ਜ਼ਰੀਏ ਘਰ-ਘਰ ਪਹੁੰਚਾਉਣ ਦਾ ਕੰਮ ਕਰ ਰਹੀਆਂ ਹਨ।ਜਿਲ੍ਹਾ ਯੂਥ ਕੁਆਰਡੀਨੇਟਰ ਅੰਕਾਸ਼ਾ ਮਹਾਂਵੇਰੀਆ ਨੇ ਦੱਸਿਆ ਕਿ ਸਾਰੇ ਨੌਜਵਾਨ ਵੱਲੋਂ ਨਿਭਾਏ ਜਾ ਰਹੇ ਅਹਿਮ ਰੋੋਲ ਦੀ ਪ੍ਰਸ਼ੰਸਾ ਕਰਦਿਆ ਕਿਹਾ ਕਿ ਹੁਣ ਹਾੜੀ ਦਾ ਸੀਜ਼ਨ ਸਭਨਾਂ ਲਈ ਵੱਡੀ ਚਣੌਤੀ ਹੈ ਅਤੇ ਅਸੀ ਕਿਸਾਨ ਭਰਾਵਾਂ ਦਾ ਹਰ ਪੱਖੋਂ ਸਹਿਯੋਗ ਦੇ ਕੇ ਉਨ੍ਹਾਂ ਨੂੰ ਇਸ ਅਹਿਮ ਮੌਕੇ ਹਰ ਤਰ੍ਹਾਂ ਦੇ ਪਰਹੇਜ਼ ਤੋਂ ਜਾਗਰੂਕ ਕਰਕੇ ਉਨ੍ਹਾਂ ਦਾ ਕੋੋਰੋੋਨਾ ਵਾਇਰਸ ਤੋੋਂ ਬਚਾਅ ਕਰਨਾ ਹੈ।
                ਉਨਾਂ ਦੱਸਿਆ ਕਿ ਨੌਜਵਾਨ ਮੈਂਬਰ ਲੋਕਾਂ ਤੱਕ ਰਾਸ਼ਨ ਪਹੁੰਚਾਉਣ, ਘਰਾਂ ਵਿਚ ਮਾਸਕ ਤਿਆਰ ਕਰਨ, ਮਾਸਕ ਦੀ ਵਰਤੋਂ ਜ਼ਰੂਰੀ ਕਿਉਂ, ਵਾਇਰਸ ਦੇ ਖਾਤਮੇ ਲਈ ਰਸਾਇਣ ਦਾ ਸਪਰੇਅ ਕਰਨ ਵਰਗੇ ਕੰਮ ਨਾਲ ਲੱਗ ਕੇ ਕਰ ਰਹੇ ਹਨ।ਉਨ੍ਹਾਂ ਕਲੱਬਾਂ ਨੂੰ ਕਿਹਾ ਕਿ ਉਹ ਇਸ ਬੀਮਾਰੀ ਸਬੰਧੀ ਜਾਣਕਾਰੀ ਲਈ ਆਪਣੇ ਮੋਬਾਈਲ ’ਤੇ ਅਰੋਗਿਆ ਸੈਤੂ ਅਤੇ ਦੀਕਸ਼ਾ ਐਪ ਡਾਊਨਲੋਡ ਕਰਨ ਅਤੇ ਇਸ ਬਾਬਤ ਲੋਕਾਂ ਨੂੰ ਜਾਣੂ ਕਰਵਾਉਣ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …