Monday, November 2, 2026

ਸੋਹਣਾ ਸਕੂਲ ਮੁਹਿੰਮ ਤਹਿਤ ਕਰਵਾਏ ਪੇਟਿੰਗ ਮੁਕਾਬਲੇ

PPN08101404
ਫਾਜਿਲਕਾ, 7  ਅਕਤੂਬਰ (ਵਿਨੀਤ ਅਰੋੜਾ) – ਜਿਲ੍ਹੇ  ਦੇ ਪਿੰਡ ਚਿਮਨੇਵਾਲਾ  ਦੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਪੇਟਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ।  ਪੰਜਾਬ ਸਰਕਾਰ ਦੇ ਦਿਸ਼ਾਨਿਰਦੇਸ਼ਾਂ ਅਤੇ ਜਿਲਾ ਸਿੱਖਿਆ ਅਧਿਕਾਰੀ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਦੁਆਰਾ ਚਲਾਈ ਜਾ ਰਹੀ ਸੋਹਣਾ ਸਕੂਲ ਸਫਾਈ ਮੁਹਿੰਮ ਤਹਿਤ ਪ੍ਰਿੰਸੀਪਲ ਸ਼ੀਮਤੀ ਰੇਨੂ ਬਾਲਾ ਦੁਆਰਾ ਸਾਫ਼ ਸਫਾਈ ਵਿਸ਼ਾ ਉੱਤੇ ਪੇਟਿੰਗ ਮੁਕਾਬਲੀਆਂ ਦਾ ਆਯੋਜਨ ਕਰਵਾਇਆ ਗਿਆ।ਇਨਾਂ ਮੁਕਾਬਲਿਆਂ ਵਿੱਚ ਉਤਸਾਪੂਰਵਕ ਭਾਗ ਲੈਂਦੇ ਹੋਏ ਜੂਨੀਅਰ ਵਰਗ ਵਿੱਚ ਜਗਰੂਪ ਸਿੰਘ ਅਤੇ ਬਿੱਟੂ ਮਸੀਹ ਨੇ ਪਹਿਲਾ, ਬਲਜੀਤ ਸਿੰਘ ਨੇ ਦੂਜਾ ਅਤੇ ਅਰਸ਼ਦੀਪ ਕੌਰ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਸੀਨੀਅਰ ਵਰਗ ਵਿੱਚ ਮੁਕਾਬਲਿਆਂ ਵਿੱਚ ਸਿਮਰਨਜੀਤ ਕੌਰ ਅਤੇ ਰਜਨੀ ਬਾਈ ਨੇ ਪਹਿਲਾ, ਮਨਦੀਪ ਕੰਬੋਜ ਨੇ ਦੂਜਾ ਅਤੇ ਰਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸਤੋਂ ਇਲਾਵਾ ਪ੍ਰਿੰਸੀਪਲ ਰੇਨੂ ਬਾਲਾ ਨੇ ਬੱਚਿਆਂ ਨੂੰ ਸਾਫ਼ ਸਫਾਈ ਪ੍ਰਤੀ ਵੀ ਪ੍ਰੇਰਿਤ ਕੀਤਾ।ਇਸ ਮੌਕੇ ਨਿਰਣਾਇਕ ਦੀ ਭੂਮਿਕਾ ਸ਼ਵੇਤਾ ਸ਼ਰਮਾ ਅਤੇ ਪ੍ਰਵੀਨ ਰਾਣੀ ਨੇ ਬਾਖੂਬੀ ਨਿਭਾਈ।ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਪਰਮਿੰਦਰ ਸਿੰਘ, ਰਵੀ ਕੁਮਾਰ  ਅਤੇ ਚਮਕੌਰ ਸਿੰਘ  ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੌਕੇ ਉੱਤੇ ਸਮੂਹ ਸਟਾਫ ਮੌਜੂਦ ਸੀ ।

Check Also

ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ

ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …

Leave a Reply