ਫਾਜਿਲਕਾ, 7 ਅਕਤੂਬਰ (ਵਿਨੀਤ ਅਰੋੜਾ) – ਜੰਮੂ ਕਸ਼ਮੀਰ ਵਿੱਚ ਹੜ ਨਾਲ ਹੋਈ ਤਰਾਸਦੀ ਨਾਲ ਦੇਸ਼ ਦਾ ਹਰ ਇੱਕ ਨਾਗਰਿਕ ਤਰਸਤ ਹੈ ਅਤੇ ਪ੍ਰਭਾਵਿਤਾਂ ਦੀ ਸਹਾਇਤਾ ਲਈ ਆਪਣੀ ਨੇਕ ਕਮਾਈ ਚੋਂ ਅੰਸ਼ ਕੱਢ ਕੇ ਸਹਿਯੋਗ ਕਰ ਰਿਹਾ ਹੈ।ਦਿਨ ਭਰ ਹੱਥ ਰੇਹੜੀ ਲੈ ਕੇ ਸੱਬਜੀ ਫਲ ਵੇਚ ਪਰਿਵਾਰ ਪਾਲਣ ਪੋਸ਼ਣ ਕਰਣ ਵਾਲੇ ਗਰੀਬ ਲੋਕਾਂ ਦੁਆਰਾ ਹਥ ਰੇਹੜੀ ਵੇਲਫੇਅਰ ਸੋਸਾਇਟੀ ਨੇ 3500 ਰੁਪਏ ਜਮਾਂ ਕਰ ਰਾਹਤ ਕੋਸ਼ ਵਿੱਚ ਦਿੱਤੇ ਹਨ।ਇਸ ਰਾਸ਼ੀ ਦਾ ਚੈਕ ਅੱਜ ਭਾਜਪਾ ਨਗਰ ਮੰਡਲ ਪ੍ਰਧਾਨ ਐਡਵੋਕੇਟ ਮਨੋਜ ਤ੍ਰਿਪਾਠੀ ਨੂੰ ਸੋਂਪੇ।ਇਸ ਮੌਕੇ ਉੱਤੇ ਸੋਸਾਇਟੀ ਦੇ ਚੇਅਰਮੈਨ ਰਮੇਸ਼ ਕਟਾਰਿਆ, ਪ੍ਰਧਾਨ ਸ਼ੇਰੀ ਵਧਵਾ, ਜੈ ਪ੍ਰਕਾਸ਼, ਸ਼ੰਭੂ ਸਿੰਘ, ਸਤੀਸ਼ ਕਟਾਰਿਆ, ਸ਼ਿਵ ਕਟਾਰਿਆ, ਲੀਲਾ ਧਰ ਸ਼ਰਮਾ ਮੌਜੂਦ ਰਹੇ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …