ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲ ਸਕਣਗੀਆਂ ਕੰਬਾਇਨਾਂ
ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਹਾੜੀ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਲੋੜ ਵਿਚ ਆਉਣ ਵਾਲੇ ਖੇਤੀ ਸੰਦ, ਜਿਸ ਵਿਚ ਟਰੈਕਟਰ-
ਟਰਾਲੀ, ਕੰਬਾਇਨ, ਰੀਪਰ ਆਦਿ ਨੂੰ ਜਿਲ੍ਹਾ ਮੈਜਿਸਟਰੇਟ ਨੇ ਕੋਵਿਡ 19 ਤੋਂ ਬਚਾਅ ਲਈ ਲਗਾਏ ਗਏ ਕਰਫਿਊ ਤੋਂ ਢਿੱਲ ਦੇ ਦਿੱਤੀ ਹੈ।ਜਿਲ੍ਹਾ ਮੈਜਿਸਟਰੇਟ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਕੰਬਾਇਨ ਚਲਾਉਣ ਲਈ ਸਮਾਂ ਸਵੇਰੇ 6 ਵਜੇ ਤੋਂ 7 ਵਜੇ ਤੱਕ ਰਹੇਗਾ ਅਤੇ ਕੰਬਾਇਨ ਚਲਾਉਣ ਵਾਲੇ ਵਿਅਕਤੀ ਵੀ ਆਪਸੀ ਫਾਸਲੇ ਦਾ ਖਿਆਲ ਰੱਖਣਗੇ।ਇਸ ਤੋਂ ਇਲਾਵਾ ਕੰਬਾਇਨਾਂ ਨੂੰ ਇਕ ਰਾਜ ਤੋਂ ਦੂਸਰੇ ਰਾਜ ਵਿਚ ਆਉਣ-ਜਾਣ ਦੀ ਖੁੱਲ੍ਹ ਦਿੱਤੀ ਜਾਂਦੀ ਹੈ, ਪਰ ਇਕੋ ਸਮੇਂ ਕੰਬਾਇਨ ਉਤੇ 4 ਤੋਂ ਵੱਧ ਵਿਅਕਤੀ ਨਹੀਂ ਹੋਣਗੇ।ਉਨਾਂ ਕਿਹਾ ਕਿ ਸਹਿਕਾਰੀ ਤੇ ਨਿੱਜੀ ਖੇਤਰ ਵਿਚ ਫਾਰਮਰ ਮਸ਼ੀਨਰੀ ਨਾਲ ਸਬੰਧਤ ਕਸਟਮ ਹਾਇਰਿੰਗ ਸੈਂਟਰਾਂ ਅਤੇ ਮਸ਼ੀਨਰੀ ਬੈਂਕ ਦੇ ਸੰਚਾਲਨ ਲਈ ਕਰਫਿਊ ਵਿਚ ਢਿੱਲ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਛੋਟ ਦਿੱਤੀ ਜਾਂਦੀ ਹੈ।ਉਨਾਂ ਕਿਹਾ ਕਿ ਕਿਸਾਨ ਆਪਣੀ ਫਸਲ ਸੁਕਾ ਕੇ ਮੰਡੀ ਵਿਚ ਲਿਆਉਣ ਅਤੇ ਕਣਕ ਕੱਟਣ ਮਗਰੋਂ ਖੇਤ ਵਿਚੋਂ ਨਾੜ ਦੀ ਤੂੜੀ ਬਣਾ ਕੇ ਬਚੇ ਹੋਏ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ।
Punjab Post Daily Online Newspaper & Print Media