Thursday, April 16, 2026

ਈ.ਟੀ.ਟੀ.ਅਧਿਆਪਕ ਯੂਨੀਅਨ ਵੱਲੋਂ ਟੀਚਰਜ ਹੋਮ ਵਿਖੇ ਕੀਤਾ ਗਿਆ ਸ਼ਾਨਦਾਰ ਸਨਮਾਨ ਸਮਾਰੋਹ

ਸਿੱਖਿਅਕ ਢਾਂਚੇ ਇੱਕ ਹੋਣ ਨਾਲ ਪੂਰੇ ਪੰਜਾਬ ਦੇ ਸਕੂਲਾਂ ਵਿੱਚ ਸੁਧਾਰ ਦੀ ਆਸ ਬੱਝੀ- ਗੁਰਪ੍ਰੀਤ ਮਲੂਕਾ

PPN08101415

ਬਠਿੰਡਾ, 8 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) -ਜ਼ਿਲ੍ਹਾ ਪ੍ਰੀਸ਼ਦਾਂ ਦੇ ਅੰਤਰਗਤ 8 ਸਾਲਾਂ ਤੋਂ ਚਲਦੇ ਪੰਜਾਬ ਦੇ 5752 ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ ਦੀ ਮੰਗ ਨੂੰ ਲੈ ਕੇ ਤਿੱਖਾ ਸੰਘਰਸ਼ ਕਰਨ ਵਾਲੀ ਈ.ਟੀ.ਟੀ.ਅਧਿਆਪਕ ਯੂਨੀਅਨ ਵੱਲੋਂ ਆਖਿਰ ਆਪਣੀ ਮੰਗ ਮਨਵਾ ਕੇ ਹੀ ਦਮ ਲਿਆ ਗਿਆ। ਬੀਤੇ ਕੱਲ ਜ਼ਿਲ੍ਹਾ ਪ੍ਰੀਸ਼ਦਾਂ ਸਕੂਲਾਂ ਵਿੱਚ ਕੰਮ ਕਰਦੇ ਪੰਜਾਬ ਦੇ 13034 ਅਧਿਆਪਕਾਂ ਨੂੰ ਸਕੂਲ ਸਮੇਤ ਸਿੱਖਿਆ ਵਿਭਾਗ ਵਿੱਚ ਜੁਆਇੰਨ ਕਰਵਾਉਣ ਤੋਂ ਬਾਅਦ ਅੱਜ ਆਪਣੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਸਨਮਾਨ ਸਮਾਰੋਹ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਕੀਤਾ ਗਿਆ।ਇਸ ਮੌਕੇ ਈ.ਟੀ.ਟੀ.ਅਧਿਆਪਕ ਯੂਨੀਅਨ ਦੀ ਪੂਰੀ ਸੂਬਾਈ ਲੀਡਰਸ਼ਿਪ ਜੱਥੇਬੰਦੀ ਦੇ ਪ੍ਰਧਾਨ ਸ. ਜਸਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਇੱਥੇ ਪਹੁੰਚੇ। ਇਸ ਤੋਂ ਇਲਾਵਾ ਮੋਹਾਲੀ ਵਿਖੇੇ 41 ਦਿਨ ਤੱਕ ਚੱਲੇ ਮਰਨ ਵਰਤ ਵਿੱਚ ਆਪਣੀ ਜਾਨ ਵੀ ਦਾਅ ਤੇ ਲਾਉਣ ਵਾਲੇ ਸੂਬਾ ਪ੍ਰਧਾਨ ਅਤੇ ਤਿੰਨ ਹੋਰ ਸਾਥੀ ਜਿੰਨਾਂ ਵਿੱਚ ਸ਼੍ਰੀ ਵਿਪਨ ਲੋਟਾ, ਲਖਵੀਰ ਬੋਹਾ ਅਤੇ ਪਰਮਜੀਤ ਮਾਨਸਾ ਵੀ ਅੱਜ ਦੇ ਸਨਮਾਨ ਸਮਾਰੋਹ ਵਿੱਚ ਉਚੇਚੇ ਤੌਰ ਤੇ ਸਾਮਿਲ ਹੋਏ। ਇਸ ਸਮਾਗਮ ਮੌਕੇ ਸ. ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਵੱਲੋਂ ਦੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਗਈ। ਅੱਜ ਦੇ ਸਮਾਗਮ ਮੌਕੇ ਈ.ਟੀ.ਟੀ.ਅਧਿਆਪਕ ਯੂਨੀਅਨ ਇਕਾਈ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੱਸੀ ਨੇ ਆਏ ਹੋਏ ਸਾਰੇ ਮਹਿਮਾਨਾਂ ਤੇ ਜੱਥੇਬੰਦਕ ਆਗੂਆਂ ਨੂੰ ਜੀ ਆਇਆ ਆਖਦਿਆਂ ਸਮਾਗਮ ਦੀ ਕਾਰਵਾਈ ਸ਼ੁਰੂ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਸ ਮਲੂਕਾ ਨੇ ਸਮੁੱਚੇ ਅਧਿਆਪਕਾਂ ਤੇ ਯੂਨੀਅਨ ਆਗੂਆਂ ਨੂੰ ਇਸ ਵੱਡੀ ਪ੍ਰਾਪਤੀ ਦੇ ਵਧਾਈਆਂ ਦਿੰਦਿਆਂ ਕਿਹਾ ਕਿ ਪੂਰੇ ਪੰਜਾਬ ਅੰਦਰ ਸਿੱਖਿਅਕ ਢਾਂਚੇ ਵਿੱਚ ਜਿੱਥੇ ਪਹਿਲਾਂ ਪੰਚਾਇਤ ਵਿਭਾਗ ਤੇ ਸਿੱਖਿਆ ਵਿਭਾਗ ਵਿੱਚ ਵੰਡੇ ਸਕੂਲਾਂ ਦੇ ਵਖਰੇਵੇਂ ਕਾਰਨ ਇਸਦਾ ਬੱਚਿਆਂ ਦੀ ਸਿੱਖਿਆ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀ ਪਰ ਹੁਣ ਅਧਿਆਪਕਾਂ ਦੀ ਮੰਗ ਤੇ ਪੰਜਾਬ ਸਰਕਾਰ ਨੇ ਇਹ ਪੂਰਾ ਢਾਂਚਾ ਇੱਕ ਕਰ ਦਿੱਤਾ ਹੈ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਸਕੂਲਾਂ ਦੇ ਸੁਧਾਰ ਦੀ ਆਸ ਬੱਝ ਗਈ ਹੈ।ਉਨ੍ਹਾਂ ਅਧਿਆਪਕਾਂ ਨੂੰ ਸਖ਼ਤ ਮਿਹਨਤ ਕਰਕੇ ਸਕੂਲਾਂ ਅਤੇ ਸਕੂਲੀ ਬੱਚਿਆਂ ਦੀ ਯੋਗਤਾ ਵਿੱਚ ਨਿਖਾਰ ਲਿਆਉਣ ਦੀ ਗੱਲ ਕਹੀ। ਉਨ੍ਹਾਂ ਇੱਥੇ ਹਾਜ਼ਰ ਅਧਿਆਪਕਾਂ ਨੂੰ ਸਵੱਛ ਭਾਰਤ ਮੁਹਿੰਮ ਤਹਿਤ ਪ੍ਰਣ ਵੀ ਦੁਆਇਆ। ਇਸ ਮੌਕੇ ਬੋਲਦਿਆਂ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਸੰਘਰਸ਼ ਵਿੱਚ ਜੱਥੇਬੰਦੀ ਦਾ ਸਾਥ ਦੇਣ ਵਾਲੇ ਸਾਰੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਮੁੱਖ ਮਹਿਮਾਨ ਨੂੰ ਪੂਰਾ ਵਿਸ਼ਵਾਸ਼ ਦੁਆਇਆ ਕਿ ਸਿੱਖਿਆ ਵਿਭਾਗ ਵਿੱਚ ਆਉਣ ਤੋਂ ਬਾਅਦ ਸਾਡਾ ਪਹਿਲਾ ਮੁੱਖ ਟੀਚਾ ਪੰਜਾਬ ਦੇ ਸਾਰੇ ਸਕੂਲਾਂ ਦਾ ਸੁਧਾਰ ਕਰਨਾ ਹੋਵੇਗਾ ਅਤੇ ਜੱਥੇਬੰਦੀ ਵੱਲੋਂ ਸ਼ੁਰੂ ਕੀਤੀ ਗਈ ਸਿੱਖਿਆ ਸੁਧਾਰ ਲਹਿਰ ਨਾਲ ਪੂਰੇ ਪੰਜਾਬ ਦੇ ਸਕੂਲਾਂ ਵਿੱਚ ਸੁਧਾਰ ਹੋਵੇਗਾ। ਉਨ੍ਹ੍ਹਾਂ ਪੰਚਾਇਤ ਮੰਤਰੀ ਸ ਸਿਕੰਦਰ ਸਿੰਘ ਮਲੂਕਾ ਅਤੇ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਅਧਿਆਪਕਾਂ ਦੇ ਸੰਘਰਸ਼ ਵਿੱਚ ਨਿਭਾਏ ਅਹਿਮ ਰੋਲ ਲਈ ਉਨ੍ਹਾਂ ਦਾ ਵਿਸ਼ੇਸ ਤੌਰ ਤੇ ਧੰਨਵਾਦ ਵੀ ਕੀਤਾ।ਇਸ ਮੌਕੇ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸ ਮਲੂਕਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਦੁਰਾਨ ਤਰਨਤਾਰਨ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਸ਼ੁੱਕਰਚੱਕ ਤੋਂ ਆਏ ਪੁੱਜੇ ਬੱਚਿਆਂ ਨੇ ਅਧਿਆਪਕਾਂ ਦੇ ਸੰਘਰਸ਼ ਦੀ ਸਮੁੱਚੀ ਰੂਪ ਰੇਖਾ ਦਰਸਾਉਂਦੀ ਕੋਰੀਓਗ੍ਰਾਫੀ ਅਤੇ ਭੰਗੜਾ ਪੇਸ਼ ਕਰਕੇ ਚੰਗਾ ਰੰਗ ਵੀ ਬੰਨਿਆ। ਸਮਾਗਮ ਮੌਕੇ ਅਧਿਆਪਕਾਂ ਦੇ ਸੰਗਰਸ਼ ਵਿੱਚ ਯੋਗਦਾਨ ਪਾਉਣ ਵਾਲੇ ਆਗੂਆਂ ਵਿੱਚ ਮਰਨ ਵਰਤ ਦੇ ਬੈਠੇ ਸਾਥੀ, ਸਟੇਟ ਕਮੇਟੀ ਮੈਂਬਰਾਂ, ਜ਼ਿਲ੍ਹਾ ਕਮੇਟੀ ਤੇ ਬਲਾਕ ਕਮੇਟੀਆਂ, ਭਰਾਤਰੀ ਜੱਥੇਬੰਧਕ ਆਗੂਆਂ ਤੋਂ ਇਲਾਵਾ ਜ਼ਿਲ੍ਹੇ ਦੀ ਪੂਰੀ ਪ੍ਰੈਸ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸਟੇਟ ਕਮੇਟੀ ਮੈਂਬਰਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ, ਬਲਰਾਜ ਘਲੋਟੀ, ਜਗਤਾਰ ਮਨੈਲਾ, ਕੁਲਵਿੰਦਰ ਜਹਾਂਗੀਰ, ਮੈਡਮ ਹਰਭਜਨ ਕੌਰ, ਮੈਡਮ ਪ੍ਰਵੀਨ ਕੌਰ, ਮਨਮੀਤ ਸਿੰਘ ਮੋਗਾ, ਲਵਦੀਪ ਸਿੰਘ ਤੇ ਹਰਜੀਤ ਸਿੰਘ ਭਾਊ ਫਿਰੋਜ਼ਪੁਰ, ਸਾਹਿਬ ਰਾਜਾ ਫਾਜਿਲਕਾ ਤੋਂ ਇਲਾਵਾ ਭਰਾਤਰੀ ਜੱਥੇਬੰਧਕ ਆਗੂਆਂ ਵਿੱਚ ਦਰਸ਼ਨ ਸਿੰਘ ਮੌੜ, ਜਗਪਾਲ ਸਿੰਘ, ਰਣਜੀਤ ਸਿੰਘ ਬਰਾੜ, ਬੂਟਾ ਸਿੰਘ, ਰਵਿੰਦਰ ਸਿੰਘ ਭੱਟੀ, ਲਛਮਣ ਸਿੰਘ ਮਲੂਕਾ, ਜਗਮੋਹਨ ਕੋਸ਼ਲ ਆਦਿ ਦਾ ਵੀ ਸਨਮਾਨ ਕੀਤਾ ਗਿਆ।ਇਸ ਮੌਕੇ ਸਟੇਜ਼ ਸੰਚਾਲਕ ਦੀ ਭੂਮਿਕਾ ਰਾਜਿੰਦਰ ਸਿੰਘ ਗੋਨਿਆਣਾ ਨੇ ਨਿਭਾਈ ।ਇਸ ਮੌਕੇ ਹੋਰਨਾਂ ਜੱਥੇਬੰਧਕ ਆਗੂਆਂ ਵਿੱਚ ਇਸ ਮੋਕੇ ਯੂਨੀਅਨ ਦੇ ਜ਼ਿਲ੍ਹਾ ਆਗੂਆਂ ਵਿੱਚ ਜਗਮੇਲ ਸਿੰਘ, ਪ੍ਰੈਸ ਸਕੱਤਰ ਰਾਜਿੰਦਰ ਸਿੰਘ, ਅਰਜਣ ਢਿੱਲੋ, ਰਾਜ ਕੁਮਾਰ ਵਰਮਾਂ, ਨਛੱਤਰ ਸਿੰਘ ਭਾਰੀ, ਨਰਪਿੰਦਰ ਸਿੰਘ, ਬਲਵੀਰ ਕਮਾਂਡੋ ਆਦਿ ਨੇ ਆਪਣੀਆਂ ਵਿਸ਼ੇਸ਼ ਡਿਊਟੀਆਂ ਨਿਭਾਈਆਂ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply