Monday, March 30, 2026

ਕਰੋਨਾ ਪਾਜ਼ਟਿਵ ਸੁਜਾਨਪੁਰ ਦੀ ਮਹਿਲਾ ਦੇ 6 ਪਰਿਵਾਰਿਕ ਮੈਂਬਰਾਂ ਦੀ ਇਕਾਂਤਵਾਸ ਤੋਂ ਬਾਅਦ ਪਹਿਲੀ ਰਿਪੋਰਟ ਨੈਗੇਟਿਵ

ਸਿਹਤ ਵਿਭਾਗ ਨੇ ਦੂਸਰੇ ਫੇਜ਼ ਦੀ ਰਿਪੋਰਟ ਲਈ ਲਿਆ ਸੈਂਪਲ

ਪਠਾਨਕੋਟ, 22 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜ਼ਟਿਵ ਦੇ 6 ਮਰੀਜ਼ਾਂ ਦੀ ਪਹਿਲੀ ਸੈਂਪਲਿੰਗ ਰਿਪੋਰਟ ਨੈਗੇਟਿਵ ਆਈ ਹੈ Gurpreet Khehra DCਅਤੇ ਸਿਹਤ ਵਿਭਾਗ ਵਲੋਂ ਰਾਜ ਰਾਣੀ ਦੇ 6 ਪਰਿਵਾਰਿਕ ਮੈਂਬਰਾਂ ਦੀ ਦੂਜੀ ਰਿਪੋਰਟ ਲਈ ਸੈਂਪ ਲਏ ਗਏ ਹਨ।ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਜਿਲ੍ਹਾ ਪਠਾਨਕੋਟ ਲਈ ਬਹੁਤ ਚੰਗੀ ਗੱਲ ਹੈ ਅਤੇ ਕਰਫਿਓ ਦੀ ਪਾਲਣਾ ਕਰਨ ਦੇ ਨਾਲ ਨਾਲ ਸੋਸਲ ਡਿਸਟੈਂਸ ਨੂੰ ਬਰਕਰਾਰ ਰੱਖ ਕੇ ਹੀ ਅਸੀਂ ਕਰੋਨਾ ਵਾਇਰਸ ਦੇ ਵਿਸਥਾਰ ‘ਤੇ ਰੋਕ ਲਗਾ ਸਕਦੇ ਹਾਂ।
               ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਪਿਛਲੇ ਦਿਨ੍ਹਾਂ ਦੋਰਾਨ ਸੁਜਾਨਪੁਰ ਵਿਖੇ ਕਰੋਨਾ ਵਾਈਰਸ ਨਾਲ 75 ਸਾਲ ਦੀ ਬਜੂਰਗ ਮਹਿਲਾ ਰਾਜ ਰਾਣੀ ਦੀ ਕਰੋਨਾ ਇਲਾਜ ਦੋਰਾਨ ਮੋਤ ਹੋ ਗਈ ਸੀ ਅਤੇ ਜਿਲ੍ਹਾ ਪ੍ਰਸਾਸਨ ਵੱਲੋਂ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਦੀ ਸਿਹਤ ਵਿਭਾਗ ਵੱਲੋਂ ਸੈਂਪਲਿੰਗ ਕਰਵਾਈ ਗਈ ਸੀ ਜਿਨ੍ਹਾਂ ਵਿੱਚੋਂ ਜਿਨ੍ਹਾਂ ਪਰਿਵਾਰਿਕ ਮੈਂਬਰਾਂ ਦੇ ਕਰੋਨਾ ਟੈਸਟ ਰਿਪੋਰਟ ਪਾਜ਼ਟਿਵ ਆਈ ਸੀ ਉਨ੍ਹਾਂ ਨੂੰ ਜਿਲ੍ਹਾ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਕੋਰਿਨਟਾਈਨ ਕਰਕੇ ਆਈਸੋਲੇਟ ਕੀਤਾ ਗਿਆ ਸੀ, ਇਨ੍ਹਾਂ ਪਰਿਵਾਰਿਕ ਮੈਂਬਰਾਂ ਦਾ ਇਕਾਂਤਵਾਸ ਪੂਰਾ ਹੋਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਪਹਿਲੀ ਰੀਸੈਂਪਲਿੰਗ ਕੀਤੀ ਗਈ ਸੀ।ਜਿਸ ਅਨੁਸਾਰਆਈ ਰਿਪੋਰਟ ਅਨੁਸਾਰ ਸੁਜਾਨਪੁਰ ਨਿਵਾਸੀ ਰਾਜ ਰਾਣੀ ਦੇ ਪਤੀ ਪ੍ਰੇਮ ਪਾਲ, ਪੋਤਾ ਰਿਸਵ (23), ਨੂਹ ਜੋਤੀ (34), ਨੂਹ ਪਰਵੀਨ (53), ਪੋਤੇ ਦੀ ਸੱਸ ਪ੍ਰੋਮਿਲਾ ਸ਼ਰਮਾ (50) ਅਤੇ ਬੇਟਾ ਸੁਰੇਸ਼ (54) ਦੀ ਪਹਿਲੇ ਫੇਜ ਦੀ ਸੈਂਪਲਿੰਗ ਦੀ ਮੈਡੀਕਲ ਰਿਪੋਰਟ ਅੱਜ ਕਰੋਨਾ ਨੈਗੇਟਿਵ ਆਈ ਹੈ।
            ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਨੰਦਪੁਰ ਰੜ੍ਹਾਂ ਨਿਵਾਸੀ ਰਾਜ ਕੁਮਾਰ ਜਿਸ ਦੀ ਵੀ ਕਰੋਨਾ ਰਿਪੋਰਟ ਪਾਜੀਟਿਵ ਆਈ ਸੀ ਅਤੇ ਉਸ ਦਾ ਅੱਜ ਇਕਾਂਤਵਾਸ ਪੂਰਾ ਹੋਣ ਉਪਰੰਤ ਪਹਿਲੇ ਫੇਜ਼ ਦੀ ਸੈਂਪਲਿੰਗ ਕੀਤੀ ਗਈ, ਜਿਸ ਦੀ ਰਿਪੋਰਟ ਆਉਂਣੀ ਬਾਕੀ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਵਿੱਚ ਰਹਿਣ ਤੱਦ ਹੀ ਅਸੀਂ ਇਸ ਬੀਮਾਰੀ ‘ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …