Wednesday, July 22, 2026

ਪੰਜਾਬ ਪੁਲਿਸ ਦੀ ਧੱਕੇਸਾਹੀ ਵਿਰੁੱਧ ਕਿਸਾਨ ਸੰਘਰਸ਼ ਕਮੇਟੀ ਵੱਲੋ ਸਠਿਆਲਾ ਚੌਕੀ ਦਾ ਘਿਰਾਓ

ਕਿਸਾਨਾਂ ਅਤੇ ਬੀਬੀਆਂ ਨੂੰ ਬੋਲੇ ਅੱਪਸ਼ਬਦ ਅਤੇ ਧੱਕੇ ਨਾਲ ਲਿਆਂਦਾ ਟਰੈਕਟਰ

PPN08101424

ਰਈਆ, 8 ਅਕਤੂਬਰ (ਬਲਵਿੰਦਰ ਸੰਧੂ) – ਕਿਸਾਨ ਸੰਘਰਸ਼ ਕਮੇਟੀ ਜੋਨ ਬਾਬਾ ਬਕਾਲਾ ਵੱਲੋ ਸਤਨਾਮ ਸਿੰਘ ਮੱਦਰ ਦੀ ਪ੍ਰਧਾਨਗੀ ਹੇਠ ਸਠਿਆਲਾ ਚੌਕੀ ਦਾ ਘਿਰਾਓ ਕੀਤਾ ਗਿਆ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸz. ਮੱਦਰ ਨੇ ਦੱਸਿਆ ਕਿ ਚੌਕੀ ਸਠਿਆਲਾ ਦੇ ਏ.ਐਸ.ਆਈ. ਪ੍ਰਸੋਤਮ ਸਿੰਘ ਅਤੇ ਮੁਲਾਜਮਾਂ ਵੱਲੋ ਪਿੰਡ ਸੱਤੋਵਾਲ ਦੇ ਕਿਸਾਨਾਂ ਅਤੇ ਬੀਬੀਆਂ ਨੂੰ ਅੱਪਸ਼ਬਦ ਬੋਲੇ ਗਏ ਅਤੇ ਉਹਨਾਂ ਦਾ ਟਰੈਕਟਰ ਜਬਰਦਸਤੀ ਬਿਆਸ ਥਾਣੇ ਲਿਆ ਕੇ ਡੱਕ ਦਿੱਤਾ ਗਿਆ, ਜੋ ਕਿ ਕਿਸਾਨਾਂ ਨਾਲ ਸ਼ਰੇਆਮ ਜਬਰ ਜੁਲਮ ਹੈ। ਇਸ ਲਈ ਸੈਕੜੇ ਕਿਸਾਨਾਂ ਨੇ ਸਠਿਆਲਾ ਚੌਕੀ ਘੇਰ ਕੇ ਪੁਲਿਸ ਪ੍ਰਸਾਸ਼ਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਐਸ.ਐਚ.ਓ ਬਿਆਸ ਨੇ ਮੌਕੇ ਤੇ ਪਹੁੰਚ ਕੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਮੈ ਮੌਕਾ ਵੇਖ ਕੇ ਕਿਸਾਨਾਂ ਨੂੰ ਇਨਸਾਫ ਦਿਵਾਵਾਂਗਾ ਅਤੇ ਟਰੈਕਟਰ ਕਿਸਾਨਾਂ ਨੂੰ ਵਾਪਸ ਕਰ ਦਿੱਤਾ।ਇਸ ਮੌਕੇ ਰਤਨ ਸਿੰਘ ਪ੍ਰਧਾਨ, ਤਰਸੇਮ ਸਿੰਘ, ਦਲਬੀਰ ਸਿੰਘ ਬੇਦਾਦਪੁਰ, ਚਰਨ ਸਿੰਘ ਕਲੇਰ ਘੁਮਾਣ, ਬੀਬੀ ਜਗੀਰ ਕੌਰ ਕਲੇਰ ਘੁਮਾਣ, ਜੋਗਿੰਦਰ ਸਿੰਘ ਬੇਦਾਦਪੁਰ, ਕਰਮ ਸਿੰਘ ਬੱਲ ਸਰਾਂ, ਮੁਖਬੈਨ ਸਿੰਘ ਜੋਧਾਨਗਰੀ, ਤਰਸੇਮ ਸਿੰਘ, ਬਲਵਿੰਦਰ ਸਿੰਘ ਬੁਤਾਲਾ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply