Friday, October 18, 2024

ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ‘ਤੇ ਦਲਿਤਾਂ ਵਿੱਚ ਰੋਸ

PPN08101423
ਪੱਟੀ, 8 ਅਕਤੂਬਰ (ਰਣਜੀਤ ਸਿੰਘ ਮਾਹਲਾ )- ਨੇੜਲੇ ਪਿੰਡ ਚੂਸਲੇਵੜ ਵਿਖੇ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਦਲਿਤ ਵਰਗ ਨਾਲ ਸਬੰਧਤ ਪਰਿਵਾਰਾਂ ਦੇ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ‘ਤੇ ਦਲਿਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਮਾਸਟਰ ਹਰਭਜਨ ਸਿੰਘ, ਚਮਨ ਲਾਲ ਦਰਾਜਕੇ, ਪ੍ਰੀਤਮ ਸਿੰਘ ਚੂਸਲੇਵੜ, ਇੰਦਰ ਸਿੰਘ ਚੂਸਲੇਵੜ, ਰਸਾਲ ਸਿੰਘ ਫੌਜੀ ਆਦਿ ਨੇ ਦੱਸਿਆ ਕਿ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਮਜ਼ਦੂਰਾਂ ਦੇ ਘਰਾਂ ਦੇ ਬਿਜਲੀ ਕੁਨੈਕਸ਼ਨ ਬਿਨਾਂ ਕਿਸੇ ਅਗਾਊਂ ਸੂਚਨਾ ਤੋਂ ਕੱਟ ਕੇ 50-60 ਘਰਾਂ ਦੀ ਬਿਜਲੀ ਗੁੱਲ ਕਰ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਲੋਕਾਂ ਦੇ ਘਰਾਂ ਵਿੱਚ ਨਲਕੇ ਨਹੀਂ ਹਨ, ਜਿਸ ਕਾਰਨ ਬਿਨਾਂ ਬਿਜਲੀ ਤੋਂ ਉਨ੍ਹਾਂ ਦੇ ਬੱਚੇ ਅਤੇ ਪਾਲਤੂ ਜਾਨਵਰ ਤਿਹਾਏ ਮਰ ਰਹੇ ਹਨ।ਉਨ੍ਹਾਂ ਕਿਹਾ ਕਿ ਜ਼ਿਆਦਾਤਰ ਘਰ ਦਲਿਤਾਂ ਦੇ ਹਨ ਅਤੇ ਸਰਕਾਰ ਵਲੋਂ ਉਨ੍ਹਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਗਈ ਹੈ, ਪਰ ਬਿਜਲੀ ਅਧਿਕਾਰੀਆਂ ਨੇ ਬਕਾਏ ਬਿੱਲ ਹੋਣ ਦਾ ਕਹਿ ਕਿ ਉਕਤ ਕਾਰਵਾਈ ਕੀਤੀ ਹੈ।ਉਨ੍ਹਾਂ ਕਿਹਾ ਕਿ ਮਾਰਚ 2013 ਤਕ ਦਾ ਬਕਾਇਆ ਪਾਵਰਕਾਮ ਨੇ ਮਜ਼ਦੂਰਾਂ ਕੋਲੋਂ ਨਹੀਂ ਵਸੂਲਣਾ ਹੈ ਅਤੇ ਜੇਕਰ ਬਕਾਇਆ ਬਿੱਲ ਹੈ ਵੀ ਤਾਂ ਉਹ ਬਿੱਲਾਂ ਵਿੱਚ ਲੱਗ ਕੇ ਆ ਰਿਹਾ ਹੈ।ਉਨ੍ਹਾਂ ਕਿਹਾ ਕਿ ਜਿਹੜੇ ਮਜ਼ਦੂਰ ਆਪਣਾ ਬਕਾਇਆ ਕਿਸ਼ਤਾਂ ਨਾਲ ਤਾਰ ਰਹੇ ਹਨ, ਉਨ੍ਹਾਂ ਦੇ ਕੁਨੈਕਸ਼ਨ ਵੀ ਕੱਟ ਦਿੱਤੇ ਗਏ ਹਨ।ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਬਿਜਲੀ ਅਧਿਕਾਰੀਆਂ ਵਲੋਂ ਬਿਜਲੀ ਦੇ ਮੀਟਰ ਬਾਹਰ ਲਗਾ ਤਾਂ ਦਿੱਤੇ ਗਏ ਹਨ, ਪਰ ਉਨ੍ਹਾਂ ਮੀਟਰ ਬਕਸਿਆਂ ਨੂੰ ਜਿੰਦਰੇ ਨਹੀਂ ਲਗਾਏ ਗਏ ਅਤੇ ਜ਼ਿਆਦਾਤਰ ਬਕਸੇ ਖੁੱਲ੍ਹੇ ਹੀ ਰਹਿੰਦੇ ਹਨ। ਜਿਸ ਨਾਲ ਮੀਟਰ ਚੋਰੀ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਖਾਤੇ ਵਿੱਚੋਂ ਬਿਜਲੀ ਚੋਰੀ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ।ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਦਲਿਤਾਂ ਦੇ ਬਿਜਲੀ ਕੁਨੈਕਸ਼ਨ ਮੁੜ ਜੋੜੇ ਜਾਣ ਅਤੇ ਬਕਾਇਆ ਬਿੱਲਾਂ ਦੇ ਭੁਗਤਾਨ ਲਈ ਉਨ੍ਹਾਂ ਨੂੰ ਕਿਸ਼ਤਾਂ ਵਿੱਚ ਤਾਰਨ ਦੀ ਸਹੂਲਤ ਦਿੱਤੀ ਜਾਵੇ।ਇਸ ਮੌਕੇ ‘ਤੇ ਅਜੈਬ ਸਿੰਘ, ਸੁਰਜੀਤ ਸਿੰਘ, ਚੰਨਾ ਬਾਈ, ਤਸਬੀਰ ਸਿੰਘ, ਦਿਲਬਾਗ ਸਿੰਘ, ਬਹਾਲ ਸਿੰਘ, ਮਿੰਟੂ, ਮਨਜੀਤ ਸਿੰਘ, ਸੁਖਵੰਤ ਸਿੰਘ, ਬਿੰਦਰ ਸਿੰਘ, ਅਮਰੀਕ ਸਿੰਘ, ਨਿੰਦਰ ਸਿੰਘ, ਕੁਲਦੀਪ ਸਿੰਘ, ਟੀਟੂ ਸਿੰਘ, ਤਰਸੇਮ ਸਿੰਘ, ਅਵਤਾਰ ਸਿੰਘ ਫੌਜੀ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਸੁਰਜੀਤ ਸਿੰਘ, ਅਮਨਪ੍ਰੀਤ ਕੌਰ, ਮਹਾਬੀਰ ਸਿੰਘ, ਜਸਵੰਤ ਸਿੰਘ, ਸੀਰਾ ਮਸੀਹ, ਬਲਕਾਰ ਮਸੀਹ, ਬੱਬੀ ਸਿੰਘ, ਮੱਲੀ, ਮੇਜਰ ਸਿੰਘ, ਕੁਲਦੀਪ ਸਿੰਘ ਦੇਬਾ ਆਦਿ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply