Monday, September 21, 2026

ਕਰੋਨਾ ਮਹਾਮਾਰੀ ਦੌਰਾਨ ਕੇਦਰ ਸਰਕਾਰ ਵਲੋਂ ਬਿਜਲੀ ਦੇ ਨਿਜੀਕਰਨ ਕਰਨ ਦਾ ਬਿਜਲੀ ਕਰਮਚਾਰੀ ਕਰਨਗੇ ਸਖਤ ਵਿਰੋਧ

ਲੌਂਗੋਵਾਲ, 24 ਅਪ੍ਰੈਲ (ਜਗਸੀਰ ਸਿੰਘ ) – ਬਿਜਲੀ ਨਿਗਮ ਦੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੱਖਣ ਜੋਨ ਪਟਿਆਲਾ ਦੀ ਹੰਗਾਮੀ ਮੀਟਿੰਗ ਵੀਡੀਓ Balwinder S Longowalਕਾਨਫਰੰਸਿਗ ਰਾਹੀ ਜੋਨ ਕਮੇਟੀ ਦੇ ਪ੍ਰਧਾਨ ਸਾਥੀ ਬਜਿੰਦਰ ਪੰਡਤ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਕੁੱਲ ਹਿੰਦ ਬਿਜਲੀ ਕਾਮਿਆਂ ਦੀ ਜਥੇਬੰਦੀ ਈ.ਈ.ਐਫ.ਆਈ ਦੇ ਆਗੂ ਜਸਵੀਰ ਸਿੰਘ ਰਠੌਰ ਤੇ ਰਤਨ ਸਿੰਘ ਮਜਾਰੀ ਉਚੇਚੇ ਤੌਰ ‘ਤੇ ਸ਼ਾਮਲ ਹੋਏ।ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਸਾਥੀ ਬਜਿੰਦਰ ਪੰਡਿਤ, ਸਕੱਤਰ ਸਾਥੀ ਬਲਵਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਕੇਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਦੇ ਬਿਜਲੀ ਸੋਧ ਬਿਲ 2020 ਖਰੜਾ ਨੋਟਿਸ ਜਾਰੀ ਕਰਕੇ ਉਸ ਊਪਰ 21 ਦਿਨਾਂ ਦੇ ਅੰਦਰ ਸੁਝਾਅ ਇਤਰਾਜ਼ ਦੇਣ ਦੇ ਫੈਸਲੇ ਦੀ ਘੋਰ ਨਿੰਦਿਆ ਕਰਦੇ ਹੋਏ ਕਿਹਾ ਕਿ ਇਕ ਪਾਸੇ ਜਿਸ ਸਮੇਂ ਪੁਰਾ ਦੇਸ਼ ਸਮੇਤ ਬਿਜਲੀ ਕਾਮੇ ਪੁਰੀ ਇਕਜੁੱਟਤਾ ਨਾਲ ਕਰੋਨਾ ਮਹਾਮਾਰੀ ਨਾਲ ਲੜ ਰਹੇ ਹਨ, ਦੂਜੇ ਪਾਸੇ ਕੇਂਦਰ ਸਰਕਾਰ ਬਿਜਲੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਦਾ ਫੈਸਲਾ ਕਰ ਰਹੀ ਹੈ। ਆਗੂਆਂ ਨੇ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਇਕਤਰਫਾ ਅਤੇ ਮਨਮਾਨੇ ਢੰਗ ਨਾਲ ਬਿਜਲੀ ਨਾਲ ਜੁੜੇ ਸੂਬਿਆਂ ਦੇ ਅਧਿਕਾਰ ਖੋਹ ਰਹੀ ਹੈ ।ਉਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਬਿੱਲ ਵਾਪਸ ਨਹੀਂ ਲੈਂਦੀ ਤਾਂ ਦੇਸ਼ ਪੱਧਰ ‘ਤੇ ਬਿਜਲੀ ਕਰਮਚਾਰੀ ਅਤੇ ਇੰਜਨੀਅਰ ਕੇਦਰ ਸਰਕਾਰ ਦੀ ਇਸ ਲੋਕ ਤੇ ਮੁਲਾਜ਼ਮ ਵਿਰੋਧੀ ਨੀਤੀ ਦਾ ਡਟ ਕੇ ਮੁਕਾਬਲਾ ਕਰਨ ਲਈ ਤਿਆਰ ਹਨ।ਇਸ ਮੀਟਿੰਗ ਵਿੱਚ ਸਾਥੀ ਰਾਮ ਚੰਦ, ਰਜਨੀਸ਼ ਕੁਮਾਰ, ਪਿਆਰ ਸਿੰਘ, ਬਲਵਿੰਦਰ ਸਿੰਘ ਰੋਪੜ, ਸੁਰਮੁੱਖ ਸਿੰਘ ਮੋਹਾਲੀ ਰਤਨ ਸਿੰਘ ਬਰਨਾਲਾ, ਕੁਲਵਿੰਦਰ ਸਿੰਘ ਢਿੱਲੋਂ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …