Saturday, April 25, 2026

ਧੂਰੀ ਦੇ ਸ਼ੁਭਮ ਸ਼ਰਮਾ ਵੱਲੋਂ ਕੀਤੇ ਸਮਾਜਸੇਵੀ ਕੰਮਾਂ ਤੋਂ ਪ੍ਰੇਰਿਤ ਹੋ ਰਹੇ ਹਨ ਨੌਜਵਾਨ

ਸ਼ਹਿਰ ਸੈਨੇਟਾਈਜ਼ ਕਰਕੇ 2000 ਪਰਿਵਾਰਾਂ ਨੂੰ ਵੰਡਿਆ ਰਾਸ਼ਨ, ਲੋੜਵੰਦਾਂ ਦੀ ਮਦਦ ਜਾਰੀ
ਧੂਰੀ, 26 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਸ਼ਹਿਰ ਦੇ ਇੱਕ ਸਮਾਜਸੇਵੀ ਨੌਜਵਾਨ ਨੇ ਧੂਰੀ ਨੂੰ ਕੋਰੋਨਾ ਦੀ ਮਹਾਂਮਾਰੀ ਤੋਂ ਬਚਾਉਣ ਲਈ ਕਰੀਬ Shubham Sharma Youth Congressਇੱਕ ਮਹੀਨੇ ਤੋਂ ਸ਼ਹਿਰ ਨੂੰ ਸੈਨੇਟਾਈਜ਼ ਕਰਕੇ, 2000 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਐਮਰਜੈਂਸੀ ਕਿੱਟਾਂ ਵੰਡ ਕੇ ਸਮਾਜਸੇਵਾ ਦੀ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ।ਪਿਤਾ ਪੁਰਖੀ ਕਾਂਗਰਸ ਪਾਰਟੀ ਨਾਲ ਸਬੰਧਤ ਪਰਿਵਾਰ ਵਿੱਚ ਜਨਮੇ ਸ਼ੁਭਮ ਸ਼ਰਮਾ ਜੋ ਕਿ ਆਸਟ੍ਰੇਲੀਆ ਵਿੱਚੋਂ ਉੱਚ ਵਿੱਦਿਆ ਹਾਸਲ ਕਰਨ ਉਪਰੰਤ ਦੇਸ਼ ਸੇਵਾ ਦਾ ਜਜ਼ਬਾ ਲੈ ਕੇ ਵਾਪਸ ਆਪਣੀ ਜਨਮ ਭੂਮੀ ਨਾਲ ਜੁੜ ਕੇ ਧੂਰੀ ਰਹਿਣ ਦਾ ਮਨ ਬਣਾ ਚੁੱਕੇ ਹਨ।ਉਸ ਦਾ ਕਹਿਣਾ ਹੈ ਕਿ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀਨਿਵਾਸ ਵੀ.ਵੀ ਅਤੇ ਰਾਸ਼ਟਰੀ ਇੰਚਾਰਜ ਕ੍ਰਿਸ਼ਨਾ ਅੱਲਾਬਾਰੂ ਦੀ ਪ੍ਰੇਰਣਾ ਸਦਕਾ ਇੰਡੀਅਨ ਯੂਥ ਕਾਂਗਰਸ ਓਵਰਸੀਜ਼ ਦੇ ਅਹੁਦੇ ‘ਤੇ ਰਹਿੰਦਿਆਂ ਉਹਨਾਂ ਆਸਟ੍ਰੇਲੀਆ ਵਿੱਚ ਵੀ ਨੌਜਵਾਨਾਂ ਨੂੰ ਰਾਹੁਲ ਗਾਂਧੀ ਦੀ ਸੋਚ ਨਾਲ ਜੋੜਿਆ ਹੈ ਅਤੇ ਇਸ ਵੇਲੇ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜ ਸ਼ੈਲੀ ਤੋਂ ਪੂਰੀ ਤਰਾਂ੍ਹ ਪ੍ਰਭਾਵਿਤ ਹਨ।ਸ਼ਹਿਰੀਆਂ ਵੱਲੋਂ ਜਿਥੇ ਯੂਥ ਕਾਂਗਰਸੀ ਆਗੂ ਸ਼ੁਭਮ ਸ਼ਰਮਾ ਦੇ ਕੀਤੇ ਉਪਰਾਲੇ ਦੀ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਉਥੇ ਹੀ ਧੂਰੀ ਦੇ ਨੌਜਵਾਨ ਸਮਾਜ ਸੇਵਾ ਲਈ ਪ੍ਰੇਰਿਤ ਹੋ ਰਹੇ ਹਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …