Friday, October 9, 2026

ਕੋਰੋਨਾ ਪਾਜ਼ਿਟਿਵ ਮਹਿਲਾ ਦਾ ਦੇਹਾਂਤ, ਰਾਜਪੁਰਾ ਵਿਖੇ ਅੰਤਿਮ ਸਸਕਾਰ

ਪਰਿਵਾਰਕ ਮੈਂਬਰ ਹਸਪਤਾਲ `ਚ ਦਾਖਲ ਹੋਣ ਕਰਕੇ ਜਿਲ੍ਹਾ ਪ੍ਰਸ਼ਾਸਨ ਨੇ ਪੂਰੀਆਂ ਕਰਵਾਈਆਂ ਅੰਤਿਮ ਰਸਮਾਂ

ਰਾਜਪੁਰਾ/ਪਟਿਆਲਾ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਰਾਜਪੁਰਾ ਦੀ ਕੋਰੋਨਾ ਪਾਜ਼ਟਿਵ 62 ਸਾਲਾ ਮਹਿਲਾ ਕਮਲੇਸ਼ ਰਾਣੀ ਪਤਨੀ ਨਰੈਣ ਦਾਸ ਦਾ ਅੱਜ Corona Virusਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਇਲਾਜ ਦੌਰਾਨ ਦੇਹਾਂਤ ਹੋ ਗਿਆ।ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਵਲੋਂ ਰਾਜਪੁਰਾ ਦੇ ਇਸਲਾਮਪੁਰ (ਅਨੰਦ ਨਗਰ) ਦੇ ਸਮਸ਼ਾਨ ਘਾਟ ਵਿਖੇ ਪੂਰੀਆਂ ਧਾਰਮਿਕ ਰਹੁਰੀਤਾਂ ਮੁਤਾਬਿਕ ਕਰਵਾਇਆ ਗਿਆ।
                  ਮ੍ਰਿਤਕਾ ਦੇ ਬਾਕੀ ਪਰਿਵਾਰਕ ਮੈਂਬਰ ਕੋਵਿਡ-19 ਪਾਜ਼ਟਿਵ ਹੋਣ ਕਰਕੇ ਉਹ ਵੀ ਸਰਕਾਰੀ ਰਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿੱਚ ਜ਼ੇਰੇ ਇਲਾਜ਼ ਹਨ, ਜਿਸ ਕਰਕੇ ਮਹਿਲਾ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਭਾਣਜੇ ਸੁਨੀਲ ਕੁਮਾਰ ਨੇ ਦਿਖਾਈ।
                ਕਮਲੇਸ਼ ਰਾਣੀ ਦੇ ਸਸਕਾਰ ਮੌਕੇ ਅੰਤਿਮ ਰਸਮਾਂ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਦੀ ਤਰਫ਼ੋਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਇਸ਼ਵਿੰਦਰ ਸਿੰਘ ਗਰੇਵਾਲ ਪੁੱਜੇ, ਐਸ.ਡੀ.ਐਮ ਰਾਜਪੁਰਾ ਟੀ.ਬੈਨਿਥ ਦੀ ਤਰਫ਼ੋਂ ਤਹਿਸੀਲਦਾਰ ਹਰਸਿਮਰਨ ਸਿੰਘ, ਡੀ.ਐਸ.ਪੀ.ਰਾਜਪੁਰਾ ਅਕਾਸ਼ਦੀਪ ਸਿੰਘ ਔਲਖ, ਏ.ਪੀ.ਆਰ.ਓ ਹਰਦੀਪ ਸਿੰਘ, ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਟਵਾਰੀ ਗੁਰਮੁੱਖ ਸਿੰਘ, ਪਟਵਾਰੀ ਹਰਪਾਲ ਸਿੰਘ ਸਮੇਤ ਥਾਣਾ ਸਿਟੀ ਰਾਜਪੁਰਾ ਦੇ ਇੰਚਾਰਜ ਐਸ.ਆਈ ਬਲਵਿੰਦਰ ਸਿੰਘ ਅਤੇ ਏ.ਪੀ ਜੈਨ ਹਸਪਤਾਲ ਦੀ ਮੌਰਚਰੀ `ਚ ਸੇਵਾ ਨਿਭਾਅ ਰਹੇ ਕਰਮਚਾਰੀ ਕੁਲਵਿੰਦਰ ਸਿੰਘ ਸਮੇਤ ਰਜਿੰਦਰਾ ਹਸਪਤਾਲ ਦੀ ਮੌਰਚਰੀ ਦੇ ਮਾਰਸ਼ਲਾਂ ਭਰਪੂਰ ਸਿੰਘ ਅਤੇ ਬਲਵਿੰਦਰ, ਜੋ ਕਿ ਮ੍ਰਿਤਕ ਦੇਹ ਪਟਿਆਲਾ ਤੋਂ ਲੈ ਕੇ ਪੁੱਜੇ ਸਨ, ਨੇ ਰਸਾਮਾਂ ਪੂਰੀਆਂ ਕਰਵਾਈਆਂ। ਇਸੇ ਦੌਰਾਨ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਐਸ.ਐਮ.ਓ ਡਾ. ਜਗਪਾਲ ਇੰਦਰ ਸਿੰਘ ਤੇ ਡਾ. ਨਰੇਸ਼ ਬਾਂਸਲ ਵੀ ਮੌਜੂਦ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …