ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਗਏ ਕਰਫਿਊ ਦੌਰਾਨ ਜਿਥੇ ਸਕੂਲਾਂ ਵਲੋਂ ਆਨਲਾਈਨ ਪੜ੍ਹਾਈ
ਕਰਵਾਈ ਜਾ ਰਹੀ ਹੈ।ਉਥੇ ਸਰਕਾਰੀ ਸਕੂਲ ਚੱਕ ਅੱਲਾ ਬਖਸ਼ ਦੀ ਅਧਿਆਪਕਾ ਮੈਡਮ ਮਮਤਾ ਸ਼ਰਮਾ ਵਲੋਂ ਆਨਲਾਈਨ ਸਮਰ ਕੈਂਪ ਲਗਾਇਆ ਗਿਆ ਹੈ।ਮੈਡਮ ਮਮਤਾ ਸ਼ਰਮਾ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੋਰਾਨ ਹਰ ਸਾਲ ਸਮਰ ਕੈਪ ਲਗਾਇਆ ਜਾਂਦਾ ਸੀ।ਪਰ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ 10 ਮਈ ਨੂੰ ਕਰ ਦੇਣ ਕਰ ਕੇ ਆਨਲਾਈਨ ਸਮਰ ਕੈਂਪ ਸ਼ੁਰੂ ਕੀਤ ਗਿਆ ਹੈ।ਜਿਸ ਦੌਰਾਨ ਬੱਚਿਆਂ ਦੇ ਮਨੋਰੰਜ਼ਨ ਅਤੇ ਤੰਦਰੁਸਤੀ ਲਈ ਯੋਗਾ ਕਲਾਸਾਂ ਦੇ ਨਾਲ ਕਹਾਣੀਆਂ, ਡਰਾਇੰਗ, ਆਰਟ ਐਂਡ ਕਰਾਫਟ ਆਦਿ ਵਿਸ਼ਿਆਂ ਦੀਆਂ ਵੀਡੀਓ ਬਣ ਕੇ ਬੱਚਿਆਂ ਨੂੰ ਭੇਜੀਆਂ ਜਾ ਰਹੀਆਂ ਹਨ।ਜਿਸ ਪ੍ਰਤੀ ਬੱਚਿਆਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਕਰਫਿਊ ਸਮੇਂ ਤਨਾਅ ਮੁਕਤ ਰਹਿਣ ਅਤੇ ਸਕਾਰਾਤਮਿਕ ਸੋਚ ਲਈ ਸਮਰ ਕੈਂਪ ਅਹਿਮ ਯੋਗਦਾਨ ਪਾ ਰਿਹਾ ਹੈ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media