ਵਿਧਾਇਕ ਪਠਾਨਕੋਟ ਤੇ ਭੋਆ ਨੇ ਰੱਖੀਆਂ ਸਮੱਸਿਆਵਾਂ
ਪਠਾਨਕੋਟ 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਭਰ ਦੇ ਸਾਰੇ ਵਿਧਾਇਕਾਂ ਨਾਲ ਅਤੇ ਸਿਹਤ ਮੰਤਰੀ
ਪੰਜਾਬ ਨਾਲ ਇੱਕ ਵਿਸ਼ੇਸ ਵੀਡਿਓ ਕਾਂਨਫਰੰਸ ਕੀਤੀ ਅਤੇ ਵੱਖ ਵੱਖ ਜਿਲ੍ਹਿਆਂ ਦੀ ਕਰੋਨਾ ਵਾਈਰਸ ਨੂੰ ਲੈ ਕੇ ਸਥਿਤੀ ਦਾ ਜਾਇਜਾ ਲਿਆ। ਜਿਲ੍ਹਾ ਪਠਾਨਕੋਟ ਤੋਂ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਅਤੇ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਦੇ ਵੀ.ਸੀ ਰੂਮ ਵਿੱਚ ਹਾਜ਼ਰ ਹੋਏ।ਮੁੱਖ ਮੰਤਰੀ ਪੰਜਾਬ ਨੇ ਕਾਨਫਰੰਸ ਦੇ ਸੁਰੂ ਵਿੱਚ ਸਭ ਤੋਂ ਪਹਿਲਾ ਪੰਜਾਬ ਦੇ ਕਿਸਾਨਾ ਨੂੰ ਵੀ ਅਪੀਲ ਕੀਤੀ ਕਿ ਦਾਨਾ ਮੰਡੀਆਂ ਵਿੱਚ ਸਾਰੇ ਕਿਸਾਨ, ਅਧਿਕਾਰੀ, ਕਰਮਚਾਰੀ, ਵਿਧਾਇਕ ਅਤੇ ਹੋਰ ਪਾਰਟੀ ਵਰਕਰ ਅਗਰ ਮੰਡੀਆਂ ਵਿੱਚ ਜਾਇਜ਼ਾ ਲੈਣ ਜਾਂਦੇ ਹਨ ਤਾਂ ਸੁਰੱਖਿਆ ਪ੍ਰਬੰਧਾ ਦਾ ਪੂਰਾ ਧਿਆਨ ਰੱਖਣ।ਹਰੇਕ ਵਿਅਕਤੀ ਮਾਸਕ ਦਾ ਲਗਾਵੇ, ਮੰਡੀਆਂ ਵਿੱਚ ਹੱਥ ਧੋਣ ਲਈ ਜਿਹੜੇ ਪੁਵਾਇੰਟ ਬਣਾਏ ਗਏ ਹਨ ਉਨ੍ਹਾਂ ‘ਤੇ ਬਾਰ ਬਾਰ ਹੱਥ ਧੋਣ ਦੀ ਆਦਤ ਪਾਈ ਜਾਵੇ।ਸੋਸਲ ਡਿਸਟੈਂਸ ਬਣਾ ਕੇ ਰੱਖਿਆ ਜਾਵੇ ਤਾਂ ਜੋ ਅਸੀਂ ਕਰੋਨਾ ਵਾਈਰਸ ਦੀ ਬੀਮਾਰੀ ਤੇ ਜਿੱਤ ਪ੍ਰਾਪਤ ਕਰ ਸਕੀਏ।
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਵਿਧਾਇਕ ਪਠਾਨਕੋਟ ਤੇ ਵਿਧਾਇਕ ਭੋਆ ਨਾਲ ਗੱਲ ਕੀਤੀ।ਵਿਧਾਇਕ ਹਲਕਾ ਪਠਾਨਕੋਟ ਅਮਿਤ ਵਿੱਜ ਨੇ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਕੇਸਾਂ ਨਾਲ ਸਬੰਧਤ 777 ਲੋਕਾਂ ਦੇ ਸੈਂਪਲਿੰਗ ਕੀਤੀ ਗਈ ਹੈ 24 ਲੋਕ ਕਰੋਨਾ ਪਾਜੀਟਿਵ ਆਏ ਸਨ ਜਿਨ੍ਹਾਂ ਵਿੱਚੋਂ ਵੀ 9 ਲੋਕ ਪੂਰੀ ਤਰ੍ਹਾ ਨਾਲ ਕਰੋਨਾ ਮੁਕਤ ਹੋ ਕੇ ਆਪਣੇ ਘਰ੍ਹਾਂ ਨੂੰ ਜਾ ਚੁੱਕੇ ਹਨ ਅਤੇ ਬਾਕੀ 15 ਕਰੋਨਾ ਪਾਜੀਟਿਵ ਲੋਕਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ।ਵਿਧਾਇਕ ਪਠਾਨਕੋਟ ਨੇ ਮੁੱਖ ਮੰਤਰੀ ਪੰਜਾਬ ਅੱਗੇ ਮੰਗ ਰੱਖੀ ਕਿ ਜਿਲ੍ਹਾ ਪਠਾਨਕੋਟ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਨਾਲ ਜੋੜਿਆ ਗਿਆ ਹੈ ਅਤੇ ਜਿਲ੍ਹਾ ਪਠਾਨਕੋਟ ਦੇ 100 ਸੈਂਪਲ ਹੀ ਲੈ ਸਕਦੇ ਹਨ ਇਹ ਸਮਰੱਥਾ ਵਧਾ ਕੇ 200 ਕੀਤੀ ਜਾਵੇ।ਉਨ੍ਹਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਰਾਸਨ ਕਿੱਟਾਂ ਅਤੇ ਬਿਜਲੀ ਬਿੱਲਾਂ ਦਾ ਸਮਾਂ ਵਧਾਉਣ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਸਰਕਾਰੀ ਡਾਕਟਰਾਂ ਦੇ ਨਾਲ ਨਾਲ ਪ੍ਰਾਈਵੇਟ ਡਾਕਟਰ ਵੀ ਬਤੋਰ ਵਲੰਟੀਅਰ ਵੀ ਆਪਣਾ ਸਹਿਯੋਗ ਕਰ ਰਹੇ ਹਨ।ਪ੍ਰਾਈਵੇਟ ਤੇ ਸਰਕਾਰੀ ਸਕੂਲ ਵੀ ਬੱਚਿਆਂ ਨੂੰ ਆਨਲਾਈਨ ਪੜਾਈ ਕਰਵਾ ਰਹੇ ਹਨ, ਪਰ ਆਮ ਲੋਕਾਂ ਕੋਲ ਇੰਟਰਨੈਟ ਦੀ ਸੁਵਿਧਾ ਘੱਟ ਹੈ।ਕੇਂਦਰ ਸਰਕਾਰ ਨਾਲ ਗੱਲਬਾਤ ਕਰ ਕੇ ਲਾਕ ਡਾਊਨ ਦੋਰਾਨ ਸਿੱਖਿਆ ਲਈ ਪ੍ਰਯੋਗ ਕੀਤਾ ਜਾਂਦਾ ਇੰਟਰਨੈਟ ਡਾਟਾ ਫ੍ਰੀ ਕਰਵਾਇਆ ਜਾਵੇ ਜਾਂ ਵਧਾਇਆ ਜਾਵੇ।ਉਨ੍ਹਾ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਕੋਲ ਮੋਬਾਇਲ ਨਹੀਂ ਹਨ ਕਿ ਉਹ ਆਨਲਾਈਨ ਪੜਾਈ ਕਰ ਸਕਣ ਤਾਂ ਇਹ ਜਰੂਰੀ ਬਣਾਇਆ ਜਾਵੇ ਕਿ ਬੱਚਿਆਂ ਨੂੰ ਕਿਤਾਬਾਂ ਪਹੁਚਾਈਆਂ ਜਾ ਸਕਣ।
ਉਨ੍ਹਾਂ ਕਿਹਾ ਕਿ ਆਨਲਾਈਨ ਕੂਪਨ ਕਿਸਾਨ ਨੂੰ ਦਿੱਤਾ ਜਾ ਰਿਹਾ ਹੈ ਤਾਂ ਹੀ ਕਿਸਾਨ ਕਣਕ ਲੈ ਕੇ ਮੰਡੀ ਵਿੱਚ ਪਹੁੰਚ ਰਹੇ ਹਨ ਉਨ੍ਹਾਂ ਕਿਹਾ ਕਿ ਇੱਕ ਕੂਪਨ ਦੀ ਸਮਰੱਥਾ 50 ਕਵਿੰਟਲ ਹੈ ਇਸ ਨੂੰ ਵਧਾ ਕੇ ਇੱਕ ਕੂਪਨ ਪਿੱਛੇ 1 ਹਜਾਰ ਕਵਿੰਟਲ ਕਣਕ ਲੈ ਕੇ ਆਉਂਣ ਦੀ ਸੁਵਿਧਾ ਦਿੱਤੀ ਜਾਵੇ।
ਵਿਧਾਇਕ ਹਲਕਾ ਭੋਆ ਜੋਗਿੰਦਰ ਪਾਲ ਨੇ ਕਿਹਾ ਕਿ ਖੇਤਰ ਵਿੱਚ ਲੇਬਰ ਦੀ ਕਾਫੀ ਸਮੱਸਿਆ ਆ ਰਹੀ ਹੈ।ਉਨ੍ਹਾਂ ਕਿਹਾ ਕਿ ਝੋਨਾ ਲਗਾਉਂਣ ਲਈ ਜੋ ਮਿਤੀ ਨਿਰਧਾਰਤ ਕੀਤੀ ਗਈ।ਉਸ ਵਿੱਚ ਜਿਲ੍ਹਾ ਪਠਾਨਕੋਟ ਨੂੰ ਰਿਆਤ ਦਿੱਤੀ ਜਾਵੇ ਅਤੇ ਕਰੀਬ 15 ਦਿਨ ਪਹਿਲਾ ਝੋਨਾ ਲਗਾਉਣ ਦੀ ਆਗਿਆ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਕਰੈਸ਼ਰ ਇੰਡਸਟਰੀ ਦੀ ਲੇਬਰ ਅੱਜ ਵੀ ਕਰੈਸ਼ਰਾਂ ਤੇ ਹੀ ਬੈਠੀ ਹੈ ਜੋ ਪੂਰੀ ਤਰ੍ਹਾਂ ਨਾਲ ਬੰਦ ਹੈ।ਉਨ੍ਹਾਂ ਕਿਹਾ ਕਿ ਕਰੈਸ਼ਰ ਸ਼ਹਿਰ ਤੋਂ ਬਾਹਰ ਹੋਣ ਕਾਰਨ ਵੀ ਭੀੜ ਤੋਂ ਹਟ ਕੇ ਹੈ, ਜਿਸ ਦੇ ਚਲਦਿਆਂ ਕਰੈਸ਼ਰ ਇੰਡਸਟਰੀ ਨੂੰ ਚਲਾਉਣ ਦੀ ਆਗਿਆ ਦਿੱਤੀ ਜਾਵੇ। ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਜਲਦੀ ਹੀ ਇਸ ਸਬੰਧ ਵਿੱਚ ਆਦੇਸ਼ ਜਾਰੀ ਕੀਤੇ ਜਾਣਗੇ।
Punjab Post Daily Online Newspaper & Print Media