
ਫਾਜਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਜਿਲਾ ਸਿੱਖਿਆ ਅਫਸਰ ਸ, ਸੁਖਬੀਰ ਸਿੰਘ ਜੀ ਬਲ ਅਤੇ ਪ੍ਰਿੰਸੀਪਲ ਸ੍ਰੀ ਅਸ਼ੌਕ ਚੂਚਰਾ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੂਸਾਰ ਸਰਕਾਰੀ ਸੀਨੀਅਰ ਸੈੰਕੰਡਰੀ ਸਕੂਲ (ਲ) ਦੇ ਹੌਸਟਲ ਬਲਾਕ ਵਿਚ ਪ੍ਰੇਮ ਜੀਤ ਸਸ ਮਾਸਟਰ ਤੇ ਰਾਸ਼ਟਰਪਤੀ ਮੈਡਲ ਅਵਾਰਡ ਨਾਲ ਸਨਮਾਨਿਤ ਕੀਤੇ ਗਏ ਮਾਸਟਰ ਨੇ ਪੌਦੇ ਲਗਾਣ ਦਾ ਕੰਮ ਸ਼ੁਰੂ ਕਰ ਦਿਤਾ ਹੈ।ਅਧਿਆਪਕ ਸ੍ਰੀ ਪ੍ਰੇਮ ਜੀਤ ਨੇ ਦਸਿੱਆ ਕਿ ਹੌਸਟਲ ਬਲਾਕ ਵਿਚ ਇਹ ਕੰਮ ਸ਼ੁਰੂ ਹੌ ਗਿਆ ਹੈ ਅਤੇ ਉਥੇ ਵੀ ਹਰਿਆਵਲ ਹੌਵੇਗੀ ਅਤੇ ਦੁਸ਼ਿਤ ਵਾਤਾਵਰਨ ਨੂੰ ਸਾਫ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਹੌਸਟਲ ਬਲਾਕ ਦੇ ਹਰ ਪਿਲਰ ਨਾਲ ਪੌਦੇ ਲਗਾਏ ਜਾਣਗੇ ਅਤੇ ਉਹ ਇਸ ਦੀ ਦੇਖਭਾਲ ਦਸੱਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਹਿਯੌਗ ਨਾਲ ਕਰਨਗੇ ਅਤੇ ਦੁਸ਼ਿਤ ਹੌ ਰਹੇ ਵਾਤਾਵਰਨ ਨੂੰ ਸਾਫ ਕਰਨ ਦੀ ਪੂਰੀ ਕੌਸ਼ਿਸ਼ ਕਰਨਗੇ ।ਉਹਨਾਂ ਇਹ ਵੀ ਦਸਿਆ ਕਿ ਸਫਾਈ ਅਭਿਆਨ ਵੀ ਸਕੂਲ ਵਿਚ ਚਲ ਰਿਹਾ ਹੈ।ਅਤੇ ਸਕੂਲ ਨੂੰ ਸਾਫ ਸੁਧਰਾ ਜਲਦੀ ਤੌ ਜਲਦੀ ਕਰ ਦਿਤਾ ਜਾਵੇਗਾ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media