Sunday, June 29, 2025
Breaking News

ਅਕਾਲੀ ਆਗੂ ਹਰੀ ਸਿੰਘ ਨੇ ਸੁਣੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ

ਧੂਰੀ, 1 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ਼ ਹਰੀ ਸਿੰਘ ਨਾਭਾ ਨੇ ਅਨਾਜ ਮੰਡੀ ਧੂਰੀ ‘ਚ ਹੋ ਰਹੀ ਕਿਸਾਨਾਂ PPNJ0105202001

ਦੀ ਖੱਜ਼ਲ-ਖੁਆਰੀ ਅਤੇ ਖੁੱਲੇ੍ਹ ਅੰਬਰ ਹੇਠ ਅਨਾਜ ਮੰਡੀ ਅੰਦਰ ਪਈਆਂ ਲੱਖਾਂ ਦੀ ਗਿਣਤੀ ਵਿਚ ਬੋਰੀਆਂ ਦੀ ਲਿਫਟਿੰਗ ਨਾ ਹੋਣ ‘ਤੇ ਅਤੇ ਕਣਕ ਦੀ ਭਰਾਈ ਲਈ ਬੋਰੀਆਂ ਦੀ ਘਾਟ ‘ਤੇ ਚਿੰਤਾ ਪ੍ਰਗਟ ਕੀਤੀ।ਅੱਜ ਅਨਾਜ ਮੰਡੀ ਧੂਰੀ ਵਿਖੇ ਕਿਸਾਨਾਂ ਨੇ ਹਰੀ ਸਿੰਘ ਨੂੰ ਆਪਣਾ ਦੁੱਖ ਦੱਸਦਿਆਂ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਕਾਰਨ ਕਣਕ ਦੀਆਂ ਢੇਰੀਆਂ ਦੀ ਕਈ ਦਿਨਾਂ ਤੋਂ ਬੋਲੀ ਨਹੀਂ ਹੋ ਰਹੀ।ਜਿਸ ਕਾਰਨ ਕਿਸਾਨ ਮੰਡੀਆਂ ਵਿੱਚ ਰੁਲ਼ ਰਹੇ ਹਨ। ਹਰੀ ਸਿੰਘ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ੳੁੱਚ ਅਧਿਕਾਰੀਆਂ ਨਾਲ ਗੱਲ ਕਰਕੇ ਛੇਤੀ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ। ਉਨਾਂ ਨੇ ਸਿਵਲ ਹਸਪਤਾਲ ਅਤੇ ਨਗਰ ਕੌਂਸਲ ਧੂਰੀ ਦੇ ਸੈਂਕੜੇ ਸਫਾਈ ਸੇਵਕਾਂ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡਣ ਦੇ ਨਾਲ-ਨਾਲ ਸਨਮਾਨ ਚਿੰਨ ਵਜੋਂ ਫੁੱਲ ਵੀ ਭੇਂਟ ਕੀਤੇ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …